ਸਿਲਹਟ— ਬ੍ਰਰੈਂਡਨ ਮਾਵੁਤਾ ਤੇ ਸਿਕੰਦਰ ਰਜਾ ਦੇ 7 ਵਿਕਟਾਂ ਦੀ ਮਦਦ ਨਾਲ ਜ਼ਿੰਬਾਬਵੇ ਨੇ ਪਹਿਲੇ ਕ੍ਰਿਕਟ ਟੈਸਟ ਮੈਚ 'ਚ ਬੰਗਲਾਦੇਸ਼ ਨੂੰ 151 ਦੌੜਾਂ ਨਾਲ ਹਰਾ ਕੇ 5 ਸਾਲ 'ਚ ਪਹਿਲੀ ਜਿੱਤ ਹਾਸਲ ਕੀਤੀ। ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਲੈੱਗ ਸਪਿਨਰ ਮਾਵੁਤਾ ਨੇ 21 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ, ਜਦਿਕ ਆਫ ਸਪਿਨਰ ਰਜਾ ਨੇ 41 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।
ਬੰਗਲਾਦੇਸ਼ ਨੂੰ ਜਿੱਤ ਦੇ ਲਈ 321 ਦੌੜਾਂ ਦਾ ਟੀਚਾ ਮਿਲਿਆ ਸੀ, ਚੌਥੇ ਦਿਨ ਮੰਗਲਵਾਰ ਨੂੰ ਬੰਗਲਾਦੇਸ਼ ਟੀਮ 169 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੂੰ 2013 'ਚ ਹਰਾਰੇ 'ਚ ਹਰਾਉਣ ਤੋਂ ਬਾਅਦ ਜ਼ਿੰਬਾਬਵੇ ਦੀ ਇਹ ਪਹਿਲੀ ਟੈਸਟ ਜਿੱਤ ਹੈ। ਆਪਣੀ ਧਰਤੀ ਤੋਂ ਬਾਹਰ ਉਸ ਨੇ 17 ਸਾਲ ਬਾਅਦ ਟੈਸਟ ਜਿੱਤਿਆ ਹੈ। ਉਸ ਨੇ 2001 'ਚ ਚਟਗਾਂਓ 'ਚ ਬੰਗਲਾਦੇਸ਼ ਨੂੰ ਹੀ ਹਰਾਇਆ ਸੀ।
ਕੋਹਲੀ ਨੂੰ ਪਿੱਛੇ ਛੱਡ ਰੋਹਿਤ ਸ਼ਰਮਾ ਨੇ ਟੀ-20 'ਚ ਬਣਾਈਆਂ ਸਭ ਤੋਂ ਵੱਧ ਦੌੜਾਂ
NEXT STORY