ਲਖਨਾਊ— ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਵਿਰੁੱਧ ਲਖਨਾਊ ਟੀ-20 ਮੁਕਾਬਲੇ 'ਚ ਇਕ ਉਪਲੱਬਧੀ ਆਪਣੇ ਨਾਂ ਕਰ ਲਈ। ਟੀ-20 ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਦੇ ਨਾਂ ਟੀ-20 ਕੌਮਾਂਤਰੀ 'ਚ 62 ਮੈਚਾਂ 'ਚ 48.88 ਦੀ ਔਸਤ ਨਾਲ 2102 ਦੌੜਾਂ ਦਰਜ ਹਨ। ਇਸ ਮੈਚ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਨਾਂ 85 ਮੈਚਾਂ 'ਚ 2092 ਦੌੜਾਂ ਦਰਜ ਸਨ।
ਉਨ੍ਹਾਂ ਨੇ ਆਪਣੀ ਪਾਰੀ 'ਚ 10 ਦੌੜਾਂ ਬਣਾਉਂਦੇ ਹੀ ਵਿਰਾਟ ਦੀ ਬਰਾਬਰੀ ਕੀਤੀ, ਜਦਕਿ 11 ਦੌੜਾਂ ਬਣਾ ਕੇ ਸਭ ਤੋਂ ਜ਼ਿਆਦਾ ਕੌਮਾਂਤਰੀ ਟੀ-20 ਦੌੜਾਂ ਬਣਾਉਂਣ ਦਾ ਭਾਰਤੀ ਰਿਕਾਰਡ ਆਪਣੇ ਨਾਂ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਸੀਰੀਜ਼ 'ਚ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਟੈਸਟ ਤੇ ਵਨ ਡੇ ਸੀਰੀਜ਼ 'ਚ ਉਹ ਭਾਰਤੀ ਟੀਮ ਦਾ ਹਿੱਸਾ ਸੀ। ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਵਿਸ਼ਵ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦੇ ਨਾਂ ਹੈ। ਉਸ ਨੇ 75 ਮੈਚਾਂ 'ਚ 34.40 ਦੀ ਔਸਤ ਨਾਲ 2271 ਦੌੜਾਂ ਹਨ। ਇਸ ਸੂਚੀ 'ਚ ਦੂਜੇ ਨੰਬਰ 'ਤੇ ਪਾਕਿਸਤਾਨ ਦੇ ਸ਼ੋਏਬ ਮਲਿਕ ਹਨ। ਉਨ੍ਹਾਂ ਨੇ 106 ਮੈਚਾਂ 'ਚ 31.31 ਦੀ ਔਸਤ ਨਾਲ 2161 ਦੌੜਾਂ ਬਣਾਈਆਂ ਹਨ। ਤੀਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਬ੍ਰੇਂਡਨ ਮੈੱਕਲਮ ਦੇ ਨਾਂ 71 ਮੈਚਾਂ 'ਚ 2140 ਦੌੜਾਂ ਦਰਜ ਹਨ। ਰੋਹਿਤ ਸ਼ਰਮਾ ਦਾ ਨੰਬਰ ਚੌਥਾ ਨੰਬਰ ਹੈ, ਜਦਕਿ ਵਿਰਾਟ ਕੋਹਲੀ ਕੋਹਲੀ 5ਵੇਂ ਸਥਾਨ 'ਤੇ ਹੈ।
ਜ਼ਿੰਬਾਬਵੇ ਦੀ 17 ਸਾਲ ਬਾਅਦ ਵਿਦੇਸ਼ 'ਚ ਪਹਿਲੀ ਟੈਸਟ ਜਿੱਤ
NEXT STORY