ਕੋਲਕਾਤਾ : ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਵਿਚ 2 ਵਾਰ ਖਿਤਾਬ ਜਿੱਤਣ ਵਾਲੀ ਏ. ਟੀ. ਕੇ. ਨੇ ਡੁਰੰਟ ਕੱਪ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ ਸੋਮਵਾਰ ਨੂੰ ਇੰਡੀਅਨ ਨੇਵੀ ਨੂੰ 1-1 ਦੇ ਡਰਾਅ 'ਤੇ ਰੋਕ ਦਿੱਤਾ। ਇੰਡੀਅਨ ਨੇਵੀ ਲਈ ਹਰੀਕ੍ਰਿਸ਼ਣਾ ਨੇ 19ਵੇਂ ਮਿੰਟ ਵਿਚ ਗੋਲ ਕੀਤਾ ਅਤੇ ਪਹਿਲੇ ਹਾਫ ਦੀ ਕਮੇਟੀ ਤੱਕ ਇੰਡੀਅਨ ਨੇਵੀ 1-0 ਨਾਲ ਅੱਗੇ ਸੀ।
ਦੂਜੇ ਹਾਫ ਦੇ 88ਵੇਂ ਮਿੰਟ ਵਿਚ ਏ. ਟੀ. ਕੇ. ਦੇ ਕਪਤਾਨ ਪ੍ਰਬੀਰ ਦਾਸ ਨੇ ਗੋਲ ਕਰ ਟੀਮ ਨੂੰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਏ. ਟੀ. ਕੇ. ਨੂੰ ਆਪਣਾ ਪਹਿਲਾ ਮੈਚ 8 ਅਗਸਤ ਨੂੰ ਮੋਹਨ ਬਾਗਾਨ ਨਾਲ ਜਦਕਿ ਇੰਡੀਅਨ ਨੇਵੀ ਨੂੰ 10 ਅਗਸਤ ਨੂੰ ਮੁਹੰਮਦਨ ਸਪੋਰਟਿੰਗ ਕਲੱਬ ਖਿਲਾਫ ਖੇਡਣਾ ਹੈ।
ਓਲੰਪੀਅਨ ਖਵਾਜਾ ਜੁਨੈਦ ਬਣੇ ਪਾਕਿਸਤਾਨ ਪੁਰਸ਼ ਹਾਕੀ ਟੀਮ ਦੇ ਨਵੇਂ ਕੋਚ
NEXT STORY