ਨਵੀਂ ਦਿੱਲੀ, (ਭਾਸ਼ਾ)- ਜਨਤਕ ਖੇਤਰ ਦੇ ਇੰਡੀਅਨ ਬੈਂਕ ਦਾ ਮੁਨਾਫ਼ਾ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ ’ਚ 5 ਫੀਸਦੀ ਵਧ ਕੇ 3,103 ਕਰੋੜ ਰੁਪਏ ਰਿਹਾ। ਐੱਨ. ਪੀ. ਏ. ਭਾਵ ਫਸੇ ਕਰਜ਼ਿਆਂ ’ਚ ਕਮੀ ਕਾਰਨ ਬੈਂਕ ਦੇ ਮੁਨਾਫ਼ੇ ’ਚ ਇਹ ਵਾਧਾ ਹੋਇਆ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵਧ ਕੇ 19,980 ਕਰੋੜ ਰੁਪਏ ਹੋ ਗਈ। ਬੈਂਕ ਦੀ ਵਿਆਜ ਆਮਦਨ ਵੀ ਵਧ ਕੇ 17,480 ਕਰੋੜ ਰੁਪਏ ਹੋ ਗਈ।
ਬੈਂਕ ਦੇ ਸੀ. ਈ. ਓ. ਵਿਨੋਦ ਕੁਮਾਰ ਨੇ ਤਿਮਾਹੀ ਨਤੀਜਿਆਂ ਤੋਂ ਬਾਅਦ ਕਿਹਾ ਕਿ ਸ਼ੁੱਧ ਵਿਆਜ ਆਮਦਨ (ਐੱਨ. ਆਈ. ਆਈ.) ਵੀ ਵਧ ਕੇ 7,109 ਕਰੋੜ ਰੁਪਏ ਹੋ ਗਈ। ਪੂੰਜੀ ਜੁਟਾਉਣ ਦੀ ਯੋਜਨਾ ’ਤੇ ਉਨ੍ਹਾਂ ਕਿਹਾ ਕਿ ਬੈਂਕ ਨੇ 2026-27 ਲਈ ਯੋਗ ਸੰਸਥਾਗਤ ਨਿਵੇਸ਼ (ਕਿਊ. ਆਈ. ਪੀ.) ਸਮੇਤ ਵੱਖ-ਵੱਖ ਮਾਧਿਅਮਾਂ ਰਾਹੀਂ 5,000 ਕਰੋੜ ਰੁਪਏ ਤੱਕ ਜੁਟਾਉਣ ਲਈ ਡਾਇਰੈਕਟਰ ਬੋਰਡ ਦੀ ਮਨਜ਼ੂਰੀ ਲਈ ਹੈ।
8000 ਡਾਲਰ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਕੀਮਤ, ਡਿਊਸ਼ ਬੈਂਕ ਨੇ ਕੀਤਾ ਹੈਰਾਨੀਜਨਕ ਦਾਅਵਾ
NEXT STORY