ਸਪੋਰਟਸ ਡੈਸਕ— ਸਪੇਨ ਦੇ ਚੋਟੀ ਦੇ ਫ਼ੁੱਟਬਾਲ ਕਲੱਬ ਬਾਰਸੀਲੋਨਾ ਨੇ ਕਿਹਾ ਕਿ ਉਨ੍ਹਾਂ ਦੇ ਸਟਾਫ਼ ਦੇ ਦੋ ਮੈਂਬਰਾਂ ਦਾ ਕੋਰੋਨਾ ਵਾਇਰਸ ਦੇ ਲਈ ਕੀਤਾ ਗਿਆ ਟੈਸਟ ਪਾਜ਼ਿਟਿਵ ਆਇਆ ਹੈ। ਇਨ੍ਹਾਂ ਮੈਂਬਰਾਂ ਦੇ ਨਾਂ ਨਹੀਂ ਦੱਸੇ ਗਏ ਹਨ।
ਸੋਮਵਾਰ ਨੂੰ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਆਉਣ ਦੇ ਬਾਅਦ ਹੁਣ ਪੂਰੀ ਟੀਮ ਤੇ ਸਟਾਫ਼ ਦੇ ਹੋਰ ਮੈਂਬਰਾਂ ਦਾ ਟੈਸਟ ਕਰਾਇਆ ਜਾਵੇਗਾ। ਇਸ ਨਾਲ ਬਾਰਸੀਲੋਨਾ ਨੇ ਮੰਗਲਵਾਰ ਦੀ ਸਵੇਰੇ ਅਭਿਆਸ ਨੂੰ ਵੀ ਮੁਲਤਵੀ ਕਰ ਦਿੱਤਾ। ਬਾਰਸੀਲੋਨਾ ਨੂੰ ਸਪੈਨਿਸ਼ ਫ਼ੁੱਟਬਾਲ ਲੀਗ ’ਚ ਆਪਣਾ ਅਗਲਾ ਮੈਚ ਬੁੱਧਵਾਰ ਨੂੰ ਐਥਲੈਟਿਕਸ ਬਿਲਬਾਓ ਖ਼ਿਲਾਫ਼ ਖੇਡਣਾ ਹੈ। ਲੀਗ ਦੀ ਅੰਕ ਸਾਰਣੀ ’ਚ ਬਾਰਸੀਲੋਨਾ ਅਜੇ 16 ਮੈਚਾਂ ’ਚ 28 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ।
ਸਈਅਦ ਮੁਸ਼ਤਾਕ ਅਲੀ ਟਰਾਫ਼ੀ : ਖਿਡਾਰੀਆਂ ’ਤੇ ਕੋਰੋਨਾ ਦਾ ਖ਼ਤਰਾ, ਹੋਟਲ ਸਟਾਫ਼ ਕੋਰੋਨਾ ਪਾਜ਼ਿਟਿਵ
NEXT STORY