ਕੋਲਕਾਤਾ : ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਮਿਡਫੀਲਡਰ ਤੇ 1966 ਦੇ ਮਰਡੇਕਾ ਕੱਪ ਵਿੱਚ ਦੇਸ਼ ਲਈ ਕਾਂਸੀ ਦਾ ਤਗਮਾ ਜੇਤੂ ਟੀਮ ਦੇ ਮੈਂਬਰ ਪਰਿਮਲ ਡੇ ਦਾ ਲੰਮੀ ਉਮਰ ਨਾਲ ਸਬੰਧਤ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਪਰਿਵਾਰਕ ਸੂਤਰ ਨੇ ਦੱਸਿਆ- ਉਹ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ ਬੁੱਧਵਾਰ ਨੂੰ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ : ਨੈਸ਼ਨਲ ਹਾਕੀ ਖਿਡਾਰੀ ਕਰਦੈ ਪੱਲੇਦਾਰੀ, CM ਭਗਵੰਤ ਮਾਨ ਨੇ ਦਿੱਤਾ ਸਰਕਾਰੀ ਨੌਕਰੀ ਦਾ ਭਰੋਸਾ
ਡੇ ਨੇ ਕੁਆਲਾਲੰਪੁਰ ਵਿੱਚ 1966 ਦੇ ਮਰਡੇਕਾ ਕੱਪ ਵਿੱਚ ਦੇਸ਼ ਨੂੰ ਕਾਂਸੀ ਦਾ ਤਗ਼ਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਲਈ ਇਹ ਉਸਦਾ ਇੱਕੋ ਇੱਕ ਗੋਲ ਸੀ। ਉਸਨੇ ਭਾਰਤ ਲਈ ਪੰਜ ਮੈਚ ਖੇਡੇ। ਕਲੱਬ ਪੱਧਰ 'ਤੇ ਡੇ ਈਸਟ ਬੰਗਾਲ ਦਾ ਪਸੰਦੀਦਾ ਸੀ ਅਤੇ 1970 ਆਈਐਫਏ ਸ਼ੀਲਡ ਦਾ ਸਟਾਰ ਸੀ, ਜਿਸ ਨੇ ਈਰਾਨ ਦੇ ਪੀਏਐਸ ਕਲੱਬ ਦੇ ਵਿਰੁੱਧ ਸਟੈਂਡਬਾਇ ਖਿਡਾਰੀ ਵਜੋਂ ਜੇਤੂ ਗੋਲ ਕੀਤਾ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੈਸ਼ਨਲ ਹਾਕੀ ਖਿਡਾਰੀ ਕਰਦੈ ਪੱਲੇਦਾਰੀ, CM ਭਗਵੰਤ ਮਾਨ ਨੇ ਦਿੱਤਾ ਸਰਕਾਰੀ ਨੌਕਰੀ ਦਾ ਭਰੋਸਾ
NEXT STORY