ਨਵੀਂਦਿੱਲੀ— ਫੁੱਟਬਾਲ ਦੇ ਮਹਾਂਕੁੰਭ ਵਿਸ਼ਵ ਕੱਪ ਦਾ 1930 ਤੋਂ ਹੁਣ ਤੱਕ 20 ਬਾਰ ਆਯੋਜਨ ਹੋ ਚੁੱਕਾ ਹੈ ਅਤੇ ਇਸ 'ਚ ਚੈਂਪੀਅਨ ਬਣਨ ਦਾ ਸਿਹਰਾ ਸਿਰਫ ਅੱਠ ਦੇਸ਼ਾਂ ਨੂੰ ਹੀ ਮਿਲਿਆ ਹੈ। ਬ੍ਰਾਜ਼ੀਲ ਨੇ ਪੰਜ ਬਾਰ, ਇਟਲੀ ਅਤੇ ਜਰਮਨੀ ਨੇ ਚਾਕ-ਚਾਰ ਬਾਰ, ਉਰੂਗਵੇ ਅਤੇ ਅਕਜੇਂਟੀਨਾ ਨੇ ਦੋ-ਦੋ ਬਾਰ ਜਦਕਿ ਇੰਗਲੈਂਡ, ਫਰਾਂਸ ਅਤੇ ਸਪੇਨ ਨੇ ਇਕ-ਇਕ ਬਾਰ ਇਹ ਖਿਤਾਬ ਜਿੱਤਿਆ ਹੈ।
-ਯੂਰਪ ਕੋਲ ਹੈ ਸਭ ਤੋਂ ਜ਼ਿਆਦਾ ਕੋਟਾ ਸਥਾਨ
ਉਰੂਗਵੇ ਨੇ 1930 'ਚ ਪਹਿਲੀ ਬਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਉਸ ਸਮੇਂ ਸਿਰਫ 13 ਦੇਸ਼ਾਂ ਨੇ ਇਸ 'ਚ ਹਿੱਸਾ ਲਿਆ ਸੀ। ਪਰ ਹੁਣ ਸਥਿਤੀ ਇਹ ਹੈ ਕਿ ਵਿਸ਼ਵ ਕੱਪ ਕੁਆਲੀਫਾਇੰਗ ਦੌਰ ਤੋਂ ਪਾਰ ਪਾ ਕੇ ਫਾਈਨਲਜ਼ 'ਚ ਪਹੁੰਚਣਾ ਇਕ ਵੱਡੀ ਲੜਾਈ ਜਿੱਤਣ ਦੇ ਬਰਾਬਰ ਹੈ। ਇਸ ਬਾਰ ਕੁਆਲੀਫਾਇੰਗ ਦੌਰ ਦੇ ਮੁਕਾਬਲੇ 'ਚ ਕਰੀਬ 200 ਦੇਸ਼ਾਂ ਨੇ ਭਾਗ ਲਿਆ ਸੀ। ਜਿਨ੍ਹਾਂ 'ਚੋਂ 31 ਦੇਸ਼ ਵਿਸ਼ਵ ਕੱਪ ਦੇ ਫਾਈਨਲ ਦੌਰ 'ਚ ਸਥਾਨ ਬਣਾ ਸਕੇ ਹਨ, ਜਦਕਿ ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਫਾਈਨਲ ਦੌਰ 'ਚ ਸਿੱਧਾ ਦਾਖਲਾ ਮਿਲਿਆ।
ਫੁੱਟਬਾਲ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ 14 ਕੋਟਾ ਸਥਾਨ ਯੂਰਪ ਦੇ ਕੋਲ ਹੈ। ਮੇਜ਼ਬਾਨ ਰੂਸ ਦੇ ਇਲਾਵਾ ਇੰਗਲੈਂਡ, ਜਰਮਨੀ, ਫਰਾਂਸ , ਪੁਰਤਗਾਲ, ਕਰੋਏਸ਼ੀਆ, ਸਵਿਟਜਰਲੈਂਡ, ਬੈਲਜੀਅਮ, ਡੈਨਮਾਰਕ, ਆਈਸਲੈਂਡ, ਪੋਲੈਂਡ, ਸਰਬੀਆ, ਸਪੇਨ, ਅਤੇ ਸਵੀਡਨ ਇਸ ਵਿਸ਼ਵ ਕੱਪ 'ਚ ਖੇਡ ਰਹੇ ਹਨ। ਦੱਖਣੀ ਅਮਰੀਕਾ ਨਾਲ ਬ੍ਰਾਜ਼ੀਲ, ਅਰਜੇਂਟੀਨਾ, ਕੋਲੰਬੀਆ,ਪੇਰੂ ਅਤੇ ਉਰੂਗਵੇ ਦਾਵੇਦਾਰੀ ਪੇਸ਼ ਕਰ ਰਹੇ ਹਨ। ਅਫਰੀਕਾ ਨਾਲ ਇਜਪਟ, ਨਾਈਜੀਰੀਆ, ਮੋਰਕੋ, ਸੇਨੇਗਲ ਅਤੇ ਟਊਨਿਸੀਆ ਵਿਸ਼ਵ ਕੱਪ 'ਚ ਪਹੁੰਚੇ ਹਨ। ਏਸ਼ੀਆ ਨਾਲ ਜਾਪਾਨ, ਸਾਊਥ ਕੋਰੀਆ, ਇਰਾਨ, ਸਾਊਦੀ ਅਰਬ ਅਤੇ ਆਸਟ੍ਰੇਲੀਆ ਖੇਡ ਰਹੇ ਹਨ। ਕੋਨਕਾਕਾਫ ਯਾਨੀ ਉਤਰੀ ਮੱਧ ਅਮਰੀਕਾ ਅਤੇ ਕੈਰੇਬੀਅਨ ਖੇਤਰ ਤੋਂ ਮੈਕਸੀਕੋ, ਕੋਸਟਾ ਰਿਕਾ ਅਤੇ ਪਨਾਮਾ ਨੇ ਵਿਸ਼ਵ ਕੱਪ 'ਚ ਜਗ੍ਹਾ ਬਣਾਈ ਹੈ।
-ਆਸਾਨ ਨਹੀਂ ਹੁੰਦਾ ਹੈ ਕੁਆਲੀਫਾਇੰਗ ਦੌਰ
ਵਿਸ਼ਵ ਕੱਪ ਦਾ ਕੁਆਲੀਫਾਇੰਗ ਦੌਰ ਕਿੰਨਾ ਕਠਿਨ ਸੀ ਇਸਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰ ਬਾਰ ਦੀ ਜੇਤੂ ਇਟਲੀ, ਤਿੰਨ ਬਾਰ ਦੀ ਉਪਜੇਤੂ ਨੈਦਰਲੈਂਡ ਅਤੇ ਚਾਰ ਮੌਜੂਦਾ ਮਹਾਦੀਪ ਚੈਂਪੀਅਨ ਟੀਮਾਂ ਕੈਮਰੂਨ, ਚਿਲੀ, ਨਿਊਜ਼ੀਲੈਂਡ ਅਤੇ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਫਾਈਨਲ ਦੌਰ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ। ਜੋ ਕਈ ਮਹੱਤਵਪੂਰਨ ਟੀਮਾਂ ਇਸ ਬਾਰ ਰੂਸ ਨਹੀਂ ਆ ਰਹੀਆਂ ਉਹ ਹਨ ਘਾਨਾ ਅਤੇ ਆਈਵਰੀ ਕੋਸਟ, ਆਈਸਲੈਂਡ ਅਤੇ ਪਨਾਮਾ ਨੇ ਪਹਿਲੀ ਬਾਰ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕੀਤਾ ਹੈ।
ਹਾਕੀ ਮੈਚ ਦੌਰਾਨ ਬਿਜਲੀ ਡਿੱਗਣ ਨਾਲ 3 ਦਰਸ਼ਕਾਂ ਦੀ ਮੌਤ
NEXT STORY