ਮਿਲਾਨ (ਭਾਸ਼ਾ) : ਇੰਟਰ ਮਿਲਾਨ ਫੁੱਟਬਾਲ ਟੀਮ ਦੇ ਵਿੰਗਰ ਐਸ਼ਲੇ ਯੰਗ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪਿਛਲੇ ਇਕ ਹਫ਼ਤੇ ਵਿਚ ਕੋਰੋਨਾ ਦਾ ਸ਼ਿਕਾਰ ਹੋਣ ਵਾਲੇ ਉਹ ਟੀਮ ਦੇ 6ਵੇਂ ਖਿਡਾਰੀ ਹਨ।
ਇੰਟਰ ਨੇ ਕਿਹਾ ਕਿ ਯੰਗ ਦਾ ਇਕ ਦਿਨ ਪਹਿਲਾਂ ਕਲੱਬ ਦੇ ਟਰੇਨਿੰਗ ਕੇਂਦਰ ਵਿਚ ਪ੍ਰੀਖਣ ਹੋਇਆ ਸੀ ਅਤੇ ਉਹ ਹੁਣ ਘਰ ਵਿਚ ਇਕਾਂਤਵਾਸ ਤੋਂ ਲੰਘ ਰਹੇ ਹਨ। ਪਿਛਲੇ ਹਫ਼ਤੇ ਯੰਗ ਦੇ ਟੀਮ ਦੇ ਸਾਥੀ ਅਲੇਸਾਂਦਰੋ ਬੇਸਟੋਨੀ, ਮਿਲਾਨ ਸਰਿਕਨਿਆਰ, ਰਾਦਜਾ ਨੇਨਗੋਲਾਨ, ਰੋਬਾਰਟੋ ਗੇਗਲਿਆਰਡਿਨੀ ਅਤੇ ਈਓਨੂ ਰਾਇਡੂ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਇੰਟਰ ਦੀ ਟੀਮ ਡਰਬੀ ਮੈਚ ਵਿਚ 17 ਅਕਤੂਬਰ ਨੂੰ ਮਿਲਾਨ ਨਾਲ ਭਿੜੇਗੀ ਜੋ ਅੰਤਰਾਸ਼ਟਰੀ ਬਰੇਕ ਤੋਂ ਬਾਅਦ ਟੀਮ ਦਾ ਪਹਿਲਾਂ ਮੈਚ ਹੋਵੇਗਾ।
ਹਾਰਦਿਕ ਪੰਡਯਾ ਦੇ ਜਨਮਦਿਨ 'ਤੇ ਨਤਾਸ਼ਾ ਨੇ ਲਿਖਿਆ ਖ਼ਾਸ ਸੰਦੇਸ਼, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
NEXT STORY