ਬੀਜਿੰਗ- ਹੇਬੇਈ ਚਾਈਨਾ ਫੋਚਰਯੂਨ ਫੁੱਟਬਾਲ ਕਲੱਬ ਦੇ ਲਈ ਖੇਡਣ ਵਾਲੇ ਬ੍ਰਾਜ਼ੀਲੀ ਸਟ੍ਰਾਈਕਰ ਰਿਕਾਰਡੋ ਗੌਲਾਰਟ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ ਕਿਉਂਕਿ ੱਉਨ੍ਹਾਂ ਨੇ ਮੂੰਹ (ਚਿਹਰੇ) 'ਤੇ ਮਾਸਕ ਨਹੀਂ ਲਗਾਇਆ ਸੀ ਤੇ ਫੈਂਸ ਦੇ ਨਾਲ ਫੋਟੋ ਖਿਚਵਾਉਣ ਲੱਗੇ। ਸਰਕਾਰੀ ਸੰਵਾਦ ਕਮੇਟੀ ਨੇ ਸ਼ਨੀਵਾਰ ਨੂੰ ਇਹ ਖਬਰ ਦਿੱਤੀ। 29 ਸਾਲ ਦੇ ਗੌਲਾਰਟ ਪਹਿਲਾਂ ਇਟਲੀ 'ਚ ਖੇਡਦੇ ਸਨ, ਉਹ ਸੈਸ਼ਨ ਦੇ ਸ਼ੁਰੂਆਤੀ ਮੁਕਾਬਲੇ ਦੀ ਤਿਆਰੀ ਲਈ ਸੁਝੋਊ ਦੇ ਪੂਰਬੀ ਸ਼ਹਿਰ 'ਚ ਸਨ।
ਨਿਊਜ਼ ਏਜੰਸੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਫੋਟੋ ਖਿਚਵਾਈ, ਜਿਸ 'ਚ ਉਨ੍ਹਾਂ ਨੇ ਮੂੰਹ (ਚਿਹਰੇ) 'ਤੇ ਮਾਸਕ ਨਹੀਂ ਲਗਾਇਆ ਸੀ। ਏਜੰਸੀ ਨੇ ਕਿਹਾ- ਉਮੀਦ ਹੈ ਕਿ ਉਨ੍ਹਾਂ 'ਤੇ ਜੁਰਮਾਨਾ ਲੱਗੇਗਾ ਤੇ ਮੁਅੱਤਲ ਦੀ ਬਜਾਏ ਇਸ ਦੇ ਲਈ ਚਿਤਾਵਨੀ ਦਿੱਤੀ ਜਾਵੇਗੀ। ਹਾਲਾਂਕਿ ਸਜ਼ਾ ਕੀ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
BCCI ਪ੍ਰਧਾਨ ਸੌਰਵ ਗਾਂਗੁਲੀ ਦੀ ਸਾਹਮਣੇ ਆਈ ਕੋਰੋਨਾ ਰਿਪੋਰਟ
NEXT STORY