ਨਵੀਂ ਦਿੱਲੀ (ਭਾਸ਼ਾ)- ਨੇਪਾਲ ’ਚ ਚੱਲ ਰਹੀ ਉਥਲ-ਪੁਥਲ ਕਾਰਨ ਆਯੋਜਕਾਂ ਨੇ ਇਸ ਸਾਲ ਨਵੰਬਰ ’ਚ ਭਾਰਤ ’ਚ ਹੋਣ ਵਾਲੇ ਪਹਿਲੇ ਮਹਿਲਾ ਟੀ-20 ਬਲਾਇੰਡ ਕ੍ਰਿਕਟ ਵਿਸ਼ਵ ਕੱਪ ਲਈ ਕਾਠਮੰਡੂ ਨੂੰ ਮੇਜ਼ਬਾਨ ਸਥਾਨ ਦੇ ਰੂਪ ’ਚ ਹਟਾ ਦਿੱਤਾ ਹੈ ਅਤੇ ਪਾਕਿਸਤਾਨ ਦੇ ਮੈਚਾਂ ਦੀ ਮੇਜ਼ਬਾਨੀ ਲਈ ਬਦਲਵੀਂ ਜਗ੍ਹਾ ਲਈ ਵਿਚਾਰ ਕਰ ਰਿਹਾ ਹੈ।
ਇਹ ਟੂਰਨਾਮੈਂਟ 11 ਤੋਂ 25 ਨਵੰਬਰ ਤੱਕ ਖੇਡਿਆ ਜਾਵੇਗਾ, ਜਿਸ ’ਚ ਆਸਟ੍ਰੇਲੀਆ, ਇੰਗਲੈਂਡ, ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਅਤੇ ਅਮਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਪ੍ਰਤੀਯੋਗਿਤਾ ਮੁੱਖ ਤੌਰ ’ਤੇ ਨਵੀਂ ਦਿੱਲੀ ਅਤੇ ਬੈਂਗਲੁਰੂ ’ਚ ਖੇਡੀ ਜਾਵੇਗੀ ਪਰ ਪਾਕਿਸਤਾਨ ਦੇ ਮੈਚ ਬਦਲਵੇਂ ਸਥਾਨ ’ਤੇ ਹੋਣਗੇ, ਜੋ ਪਹਿਲਾਂ ਕਾਠਮੰਡੂ ਸਨ।
Asia Cup 2025: ਬੰਗਲਾਦੇਸ਼ ਨੇ ਹਾਂਗਕਾਂਗ ਨੂੰ 7 ਵਿਕਟਾਂ ਨਾਲ ਹਰਾਇਆ
NEXT STORY