ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਮੰਗਲਵਾਰ 26 ਦਸੰਬਰ ਨੂੰ ਮੁੰਬਈ 'ਚ ਇਕ ਸ਼ਾਨਦਾਰ ਪਾਰਟੀ ਦਿੱਤੀ ਸੀ। ਇਹ ਰਿਸੈਪਸ਼ਨ ਪਾਰਟੀ ਸੇਂਟ ਰੇਜਿਸ ਹੋਟਲ 'ਚ ਹੋਈ ਸੀ। ਜਿਸ 'ਚ ਬਾਲੀਵੁੱਡ ਤੋਂ ਲੈ ਕੇ ਖੇਡ ਜਗਤ ਤੇ ਰਾਜਨੀਤਿਕ ਖੇਤਰ ਦੇ ਮਸ਼ਹੂਰ ਸਿਤਾਰੇ ਸ਼ਾਮਲ ਹੋਏ ਸਨ।
ਇਸ ਮੌਕੇ 'ਤੇ ਪੂਰੀ ਭਾਰਤੀ ਟੀਮ ਆਪਣੇ ਕਪਤਾਨ ਦੀ ਇਸ ਖੂਬਸੂਰਤ ਗ੍ਰੈਂਡ ਪਾਰਟੀ ਦਾ ਹਿੱਸਾ ਬਣੇ ਸਨ। ਇਸ ਪਾਰਟੀ 'ਚ ਇਕ ਖਾਸ ਵਿਅਕਤੀ ਇਸ ਤਰ੍ਹਾਂ ਦਾ ਵੀ ਸੀ, ਜਿਸ ਦੀ ਮੌਜੂਦਗੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਹ ਵਿਅਕਤੀ ਵਿਰਾਟ ਦਾ ਸਭ ਤੋਂ ਵੱਡਾ ਫੈਂਨ ਹੈ, ਜੋ ਸ਼੍ਰੀਲੰਕਾ ਤੋਂ ਖਾਸ ਤੌਰ 'ਤੇ ਉਸਦੀ ਇਸ ਖੁਸ਼ੀ 'ਚ ਸ਼ਾਮਲ ਹੋਣ ਲਈ ਆਇਆ ਸੀ। ਇਸ ਦਾ ਨਾਂ ਗਿਆਨ ਸੇਨਾਨਾਅਕੇ ਹੈ।
ਗਿਆਨ ਸੇਨਾਨਾਅਕੇ ਨੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਨਾਲ ਤਸਵੀਰ ਖਿਚਵਾਈ। ਵਿਰਾਟ ਨੇ ਹੀ ਉਸ ਨੂੰ ਰਿਸੈਪਸ਼ਨ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ ਵਿਰਾਟ ਗਿਆਨ ਸੇਨਾਨਾਅਕੇ ਨੂੰ ਆਰਥਿਕ ਸਹਾਇਤਾ ਵੀ ਦੇ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਗਿਆਨ ਸੇਨਾਨਾਅਕੇ ਸ਼੍ਰੀਲੰਕਾਈ ਟੀਮ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਦੇ ਨਾਲ ਰਹਿੰਦੇ ਹਨ। ਗਿਆਨ ਸੇਨਾਨਾਅਕੇ ਪਿਛਲੇ ਕਈ ਸਾਲ ਤੋਂ ਸ਼੍ਰੀਲੰਕਾ ਟੀਮ ਦਾ ਹੌਸਲਾ ਵਧਾ ਰਿਹਾ ਹੈ।
ਭਾਰਤ ਖਿਲਾਫ ਮੁਕਾਬਲੇ ਤੋਂ ਪਹਿਲਾਂ ਦੱਖਣੀ ਅਫਰੀਕਾ ਨੂੰ ਵੱਡਾ ਝਟਕਾ
NEXT STORY