ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ 10ਵਾਂ ਮੁਕਾਬਲਾ ਅੱਜ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਾਲੇ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੇ 20 ਓਵਰਾਂ 'ਚ 9 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਤੇ ਲਖਨਊ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਮੈਚ ਦੇ ਸ਼ੁਰੂ ਤੋਂ ਹੀ ਉਸ ਦੇ ਬੱਲੇਬਾਜ਼ ਵਿਕਟਾਂ ਗੁਆਉਂਦੇ ਰਹੇ। ਅਭਿਸ਼ੇਕ ਸ਼ਰਮਾ ਤਾਂ ਆਪਣਾ ਖਾਤਾ ਵੀ ਨਾ ਖੋਲ ਸਕੇ। ਇਸ ਤੋਂ ਇਲਾਵਾ ਟ੍ਰੈਵਿਸ ਹੈੱਡ 7 ਦੌੜਾਂ, ਈਸ਼ਾਨ ਕਿਸ਼ਨ 1 ਦੌੜ ਤੇ ਲਿਆਮ ਲਿਵਿੰਗਸਟੋਨ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ। 10 ਓਵਰਾਂ ਤਕ 35 ਦੌੜਾਂ 'ਤੇ ਉਸ ਦੇ 4 ਪ੍ਰਮੁੱਖ ਬੱਲੇਬਾਜ਼ ਆਊਟ ਹੋ ਗਏ ਪਰ ਇਸ ਤੋਂ ਬਾਅਦ ਹੈਨਰਿਕ ਕਲਾਸੇਨ 'ਤੇ ਨਿਤੀਸ਼ ਕੁਮਾਰ ਰੈਡੀ ਨੇ ਪਾਰੀ ਨੂੰ ਸੰਭਾਲਿਆ। ਕਲਾਸੇਨ ਸ਼ਾਨਦਾਰ 62 ਦੌੜਾਂ ਤੇ ਨਿਤੀਸ਼ ਸ਼ਾਨਦਾਰ 56 ਦੌੜਾਂ ਬਣਾ ਆਊਟ ਹੋਏ। ਲਖਨਊ ਲਈ ਮੁਹੰਮਦ ਸ਼ੰਮੀ ਨੇ 2 ਵਿਕਟਾਂ, ਆਵੇਸ਼ ਖਾਨ ਨੇ 2, ਦਿਗਵੇਸ਼ ਰਾਠੀ ਨੇ 1 ਵਿਕਟ, ਪ੍ਰਿੰਸ ਯਾਦਵ ਨੇ 2 ਵਿਕਟ ਤੇ ਮਨੀਮਾਰਨ ਸਿਥਾਰਥ ਨੇ 1 ਵਿਕਟਾਂ ਲਈਆਂ।
ਹੈਦਰਾਬਾਦ ਦੀ ਟੀਮ ਆਪਣੀ ਪਿਛਲੀ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ, ਜਦਕਿ ਲਖਨਊ ਦੀ ਟੀਮ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦੀ ਭਾਲ ਵਿੱਚ ਮੈਦਾਨ 'ਤੇ ਉਤਰੇਗੀ।
ਟੀਮਾਂ:
ਲਖਨਊ ਸੁਪਰ ਜਾਇੰਟਸ (ਪਲੇਇੰਗ ਇਲੈਵਨ) : ਮਿਸ਼ੇਲ ਮਾਰਸ਼, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਏਡਨ ਮਾਰਕਰਮ, ਨਿਕੋਲਸ ਪੂਰਨ, ਅਬਦੁਲ ਸਮਦ, ਮੁਕੁਲ ਚੌਧਰੀ, ਮਨੀਮਾਰਨ ਸਿਧਾਰਥ, ਅਵੇਸ਼ ਖਾਨ, ਮੁਹੰਮਦ ਸ਼ਮੀ, ਦਿਗਵੇਸ਼ ਸਿੰਘ ਰਾਠੀ, ਪ੍ਰਿੰਸ ਯਾਦਵ
ਸਨਰਾਈਜ਼ਰਜ਼ ਹੈਦਰਾਬਾਦ (ਪਲੇਇੰਗ ਇਲੈਵਨ): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ/ਕਪਤਾਨ), ਹੇਨਰਿਕ ਕਲਾਸੇਨ, ਲਿਆਮ ਲਿਵਿੰਗਸਟੋਨ, ਅਨਿਕੇਤ ਵਰਮਾ, ਨਿਤੀਸ਼ ਕੁਮਾਰ ਰੈਡੀ, ਹਰਸ਼ ਦੁਬੇ, ਸ਼ਿਵਾਂਗ ਕੁਮਾਰ, ਹਰਸ਼ਲ ਪਟੇਲ, ਜੈਦੇਵ ਉਨਾਦਕਟ।
LSG ਨੇ ਸਹੀ ਢੰਗ ਨਾਲ ਹੈਂਡਲ ਨਹੀਂ ਕੀਤਾ, ਇਸ ਲਈ ਡਿੱਗੀ ਸੀ ਬਿਸ਼ਨੋਈ ਦੀ ਵੈਲਿਊ : ਅਸ਼ਵਿਨ
NEXT STORY