ਮੁੰਬਈ- ਆਸਟ੍ਰੇਲੀਆ ਦੌਰੇ 'ਤੇ 2020-21 ਵਿਚ ਭਾਰਤ ਦੀ ਚਮਤਕਾਰੀ ਵਾਪਸੀ ਦੇ ਨਿਰਮਾਤਾ ਰਹੇ c ਨੇ ਕਿਹਾ ਕਿ ਐਡੀਲੇਡ ਟੈਸਟ ਦੀ ਨਿਰਾਸ਼ਾ ਨੂੰ ਦੂਰ ਕਰਨ ਤੋਂ ਬਾਅਦ ਇਕੱਠੇ ਆਉਣ ਨਾਲ ਸੀਰੀਜ਼ ਵਿਚ ਵਾਪਸੀ ਕਰਨ ਵਿਚ ਮਦਦ ਮਿਲੀ ਸੀ।ਭਾਰਤੀ ਟੀਮ ਉਦੋਂ ਐਡੀਲੇਡ ਵਿੱਚ ਖੇਡੇ ਗਏ ਡੇ-ਨਾਈਟ ਟੈਸਟ ਮੈਚ ਵਿੱਚ 36 ਦੌੜਾਂ ਬਣਾ ਕੇ ਆਊਟ ਹੋ ਗਈ ਸੀ, ਜੋ ਟੈਸਟ ਕ੍ਰਿਕਟ ਵਿੱਚ ਉਨ੍ਹਾਂ ਦਾ ਸਭ ਤੋਂ ਘੱਟ ਸਕੋਰ ਵੀ ਹੈ। ਭਾਰਤ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਸੀਰੀਜ਼ 2-1 ਨਾਲ ਜਿੱਤ ਲਈ ਸੀ।ਨਿਯਮਤ ਕਪਤਾਨ ਵਿਰਾਟ ਕੋਹਲੀ ਦੇ ਨਿੱਜੀ ਕਾਰਨਾਂ ਕਰਕੇ ਘਰ ਪਰਤਣ ਤੋਂ ਬਾਅਦ ਰਹਾਣੇ ਨੇ ਟੀਮ ਦੀ ਕਮਾਨ ਸੰਭਾਲੀ। ਭਾਰਤ ਨੇ ਮੈਲਬੋਰਨ ਅਤੇ ਬ੍ਰਿਸਬੇਨ ਵਿੱਚ ਖੇਡੇ ਗਏ ਟੈਸਟ ਮੈਚ ਜਿੱਤੇ ਅਤੇ ਸਿਡਨੀ ਟੈਸਟ ਨੂੰ ਡਰਾਅ ਕਰਵਾਇਆ ਸੀ।
ਰਹਾਣੇ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਮੈਂ ਸੱਚਮੁੱਚ 36 ਦੌੜਾਂ 'ਤੇ ਆਊਟ ਹੋਣ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਭੁੱਲਣਾ ਚਾਹੁੰਦਾ ਸੀ ਅਤੇ ਜਲਦੀ ਤੋਂ ਜਲਦੀ ਸਕਾਰਾਤਮਕ ਹੋਣਾ ਚਾਹੁੰਦਾ ਸੀ। ਉਸ ਸਮੇਂ ਅਸੀਂ ਸਾਰੇ ਦੁਖੀ ਹੋਏ ਸੀ। ਇਹ ਇੱਕ ਸੁਫ਼ਨੇ ਸੀ। ਪਰ ਜਦੋਂ ਮੈਂ ਅਗਲੀ ਸਵੇਰ ਜਾਗਿਆ, ਮੈਨੂੰ ਅਹਿਸਾਸ ਹੋਇਆ ਕਿ ਇਹ ਅਸਲ ਵਿੱਚ ਹੋਇਆ ਸੀ।ਰਹਾਣੇ ਨੇ ਕਿਹਾ ਕਿ ਅਜਿਹੀ ਹਾਰ ਤੋਂ ਬਾਅਦ ਮਾਨਸਿਕ ਤੌਰ 'ਤੇ ਠੀਕ ਹੋਣਾ ਬਹੁਤ ਜ਼ਰੂਰੀ ਸੀ।
ਉਨ੍ਹਾਂ ਨੇ ਕਿਹਾ, "ਆਪਣੇ ਸਾਥੀਆਂ ਨਾਲ ਗੱਲ ਕਰਨ ਤੋਂ ਪਹਿਲਾਂ, ਮੈਂ ਅੱਧਾ ਘੰਟਾ ਆਪਣੇ ਆਪ ਨਾਲ ਗੱਲ ਕੀਤੀ ਅਤੇ ਆਪਣੇ ਆਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਚਲੋ ਵਰਤਮਾਨ ਵਿੱਚ ਰਹਿੰਦੇ ਹਾਂ ਅਤੇ ਨਤੀਜਿਆਂ 'ਤੇ ਧਿਆਨ ਨਹੀਂ ਦਿੰਦੇ।" ਇਸ ਤੋਂ ਬਾਅਦ ਰਹਾਣੇ ਨੇ ਅਗਲੇ ਦੋ ਦਿਨਾਂ ਤੱਕ ਕ੍ਰਿਕਟ ਬਾਰੇ ਨਾ ਸੋਚਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਇਹੀ ਸੰਦੇਸ਼ ਦਿੱਤਾ।
ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਇਹੀ ਕਿਹਾ ਸੀ ਕਿ ਅਗਲੇ ਦੋ ਦਿਨ ਕ੍ਰਿਕਟ ਬਾਰੇ ਗੱਲ ਨਾ ਕਰੋ ਅਤੇ ਆਪਣੇ 'ਤੇ ਕਿਸੇ ਤਰ੍ਹਾਂ ਦਾ ਮਾਨਸਿਕ ਦਬਾਅ ਨਾ ਪਾਓ। ਅਸੀਂ ਮੈਲਬੌਰਨ ਵਿੱਚ ਮਿਲਾਂਗੇ ਅਤੇ ਉਥੋਂ ਲੜੀ ਸ਼ੁਰੂ ਕਰਾਂਗੇ। ਅਸੀਂ ਫਿਰ ਅਗਲੇ ਤਿੰਨ ਟੈਸਟਾਂ 'ਤੇ ਧਿਆਨ ਦਿੱਤਾ ਅਤੇ ਇਸ ਨਾਲ ਸਾਨੂੰ ਵਾਪਸੀ ਕਰਨ 'ਚ ਮਦਦ ਮਿਲੀ।''
ਦ੍ਰਾਵਿੜ ਤੇ ਰੋਹਿਤ ਨੇ ਕੀਤਾ ਕੋਹਲੀ ਦਾ ਸਮਰਥਨ, ਕਿਹਾ-ਟੀ20 ਵਿਸ਼ਵ ਕੱਪ ਫਾਈਨਲ 'ਚ ਖੇਡਣਗੇ ਵੱਡੀ ਪਾਰੀ
NEXT STORY