ਸਪੋਰਟਸ ਡੈਸਕ : ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾ ਨੇ ਭਾਰਤ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੀ ਤੁਲਨਾ ਦੱਖਣੀ ਅਫਰੀਕਾ ਦੇ ਸਾਬਕਾ ਲੀਜੈਂਡ ਆਲਰਾਊਂਡਰ ਲਾਂਸ ਕਲੂਜ਼ਨਰ ਨਾਲ ਕੀਤੀ ਹੈ। ਪੰਡਯਾ ਨੇ ਆਸਟਰੇਲੀਆ ਖਿਲਾਫ ਐਤਵਾਰ ਨੂੰ ਵਰਲਡ ਕੱਪ ਵਿਚ 27 ਗੇਂਦਾਂ ਵਿਚ 4 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ ਤੂਫਾਨੀ 48 ਦੌੜਾਂ ਬਣਾਈਆਂ ਸੀ ਅਤੇ ਭਾਰਤ ਨੂੰ 352 ਦੌੜਾਂ ਦੇ ਪਹਾੜ ਵਰਗੇ ਸਕੋਰ ਤੱਕ ਪਹੁੰਚਣਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਸੀ।
ਸਟੀਵ ਨੇ ਕਿਹਾ, ''ਪੰਡਯਾ 1999 ਵਰਲਡ ਕੱਪ ਵਿਚ ਲਾਂਸ ਕਲੂਜ਼ਨਰ ਦੀ ਯਾਦ ਦਿਵਾਉਂਦੇ ਹਨ। ਉਸ ਵਿਚ ਸਮਰੱਥਾ ਹੈ ਕਿ ਉਹ ਪਹਿਲੀ ਹੀ ਗੇਂਦ 'ਤੇ ਛੱਕਾ ਲਗਾ ਸਕਦੇ ਹਨ ਅਤੇ ਕੋਈ ਵੀ ਵਿਰੋਧੀ ਕਪਤਾਨ ਉਸ ਨੂੰ ਰੋਕ ਨਹੀਂ ਸਕਦਾ। ਸਟੀਵ ਨੇ ਨਾਲ ਹੀ ਆਪਣੇ ਦੇਸ਼ ਦੇ ਆਲਰਾਊਂਡਰ ਗਲੈਨ ਮੈਕਸਵਲ ਲਈ ਵੀ ਕਿਹਾ ਕਿ ਉਹ ਵਰਲਡ ਕੱਪ ਵਿਚ ਹਾਰਦਿਕ ਦੀ ਤਰ੍ਹਾਂ ਵਰਲਡ ਕੱਪ ਖਾਸ ਬੱਲੇਬਾਜ਼ੀ ਨਹੀਂ ਕਰ ਸਕੇ ਹਨ। ਉਹ ਭਾਰਤ ਖਿਲਾਫ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਉੱਤਰੇ ਸੀ ਅਤੇ ਤੱਦ ਆਸਟਰੇਲੀਆ ਦਾ ਸਕੋਰ 36.4 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 202 ਦੌੜਾਂ ਸੀ ਪਰ ਉਸ ਨੇ 14 ਗੇਂਦਾਂ ਵਿਚ 28 ਦੌੜਾਂ ਬਣਾਈਆਂ। ਵਾ ਨੇ ਕਿਹਾ, ''ਮੈਕਸਵੈਲ ਨੂੰ ਥੋੜਾ ਹੋਰ ਪਹਿਲਾਂ ਬੱਲੇਬਾਜ਼ੀ ਕਰਨ ਆਉਣਾ ਚਾਹੀਦਾ ਹੈ। ਉਹ ਮੈਚ ਜਿਤਾਉਣ ਵਾਲੇ ਖਿਡਾਰੀ ਹਨ ਜੋ ਕੁਝ ਓਵਰਾਂ ਵਿਚ ਹੀ ਖੇਡ ਨੂੰ ਬਦਲ ਸਕਦੇ ਹਨ।
ਕੰਗਾਰੂਆਂ ਖਿਲਾਫ ਪਿਛਲੇ 14 ਮੈਚਾਂ 'ਚ ਸਿਰਫ ਇਕ ਜਿੱਤ ਹੀ ਦਰਜ ਕਰ ਸਕੀ ਹੈ ਪਾਕਿ ਟੀਮ
NEXT STORY