ਹੈਦਰਾਬਾਦ/ਚੇਨਈ: ਸਾਬਕਾ ਭਾਰਤੀ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਮਾਂ ਬਣਨ ਤੋਂ ਬਾਅਦ ਉਨ੍ਹਾਂ ਨੇ ਲਗਭਗ 60 ਲੀਟਰ ਬ੍ਰੈਸਟ ਮਿਲਕ (ਮਾਂ ਦਾ ਦੁੱਧ) ਦਾਨ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਨੇ ਦੇਸ਼ ਭਰ ਵਿੱਚ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਦੁੱਧ ਦਾਨ ਦੇ ਕਾਨੂੰਨੀ ਪਹਿਲੂਆਂ ਬਾਰੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।
ਸਰਕਾਰੀ ਹਸਪਤਾਲਾਂ ਵਿੱਚ ਕੀਤਾ ਯੋਗਦਾਨ
ਜਵਾਲਾ ਗੁੱਟਾ ਅਨੁਸਾਰ, ਉਨ੍ਹਾਂ ਨੇ ਇਹ ਦਾਨ ਹੈਦਰਾਬਾਦ ਅਤੇ ਚੇਨਈ ਦੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਹੈ। ਇਸ ਦਾ ਮਕਸਦ ਉਨ੍ਹਾਂ ਬੱਚਿਆਂ ਦੀ ਮਦਦ ਕਰਨਾ ਸੀ ਜਿਨ੍ਹਾਂ ਨੂੰ ਕਿਸੇ ਕਾਰਨ ਮਾਂ ਦਾ ਦੁੱਧ ਨਹੀਂ ਮਿਲ ਪਾਉਂਦਾ।
ਕੀ ਭਾਰਤ ਵਿੱਚ ਇਹ ਕਾਨੂੰਨੀ ਹੈ?
ਭਾਰਤ ਵਿੱਚ ਨੈਸ਼ਨਲ ਹੈਲਥ ਮਿਸ਼ਨ (NHM) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਹਿਊਮਨ ਮਿਲਕ ਬੈਂਕਾਂ ਰਾਹੀਂ ਆਪਣੀ ਮਰਜ਼ੀ ਨਾਲ ਦੁੱਧ ਦਾਨ ਕਰਨ ਦੀ ਪੂਰੀ ਕਾਨੂੰਨੀ ਇਜਾਜ਼ਤ ਹੈ। ਕੋਈ ਵੀ ਸਿਹਤਮੰਦ ਮਾਂ, ਜਿਸ ਕੋਲ ਵਾਧੂ ਦੁੱਧ ਬਣਦਾ ਹੈ, ਉਹ ਬਿਨਾਂ ਕਿਸੇ ਆਰਥਿਕ ਲਾਭ ਦੀ ਉਮੀਦ ਦੇ ਆਪਣੀ ਮਰਜ਼ੀ ਨਾਲ ਇਸ ਨੂੰ ਦਾਨ ਕਰ ਸਕਦੀ ਹੈ।ਹਾਲਾਂਕਿ, ਭਾਰਤ ਸਰਕਾਰ ਮਾਂ ਦੇ ਦੁੱਧ ਦੀ ਵਪਾਰਕ (Commercial) ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾਉਂਦੀ ਹੈ।
ਵਪਾਰਕ ਵਰਤੋਂ 'ਤੇ ਸਖ਼ਤ ਸਜ਼ਾ
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਦੇ ਨਿਯਮਾਂ ਅਨੁਸਾਰ, ਕਿਸੇ ਵੀ ਨਿੱਜੀ ਕੰਪਨੀ ਜਾਂ ਸੰਗਠਨ ਨੂੰ ਮਾਂ ਦੇ ਦੁੱਧ ਨੂੰ ਵਪਾਰਕ ਤੌਰ 'ਤੇ ਪ੍ਰੋਸੈਸ ਕਰਨ, ਮਾਰਕੀਟਿੰਗ ਕਰਨ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੈ। ਅਜਿਹਾ ਕਰਨਾ 'ਖੁਰਾਕ ਸੁਰੱਖਿਆ ਅਤੇ ਮਿਆਰ ਐਕਟ 2006' ਤਹਿਤ ਅਪਰਾਧ ਹੈ ਅਤੇ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
PBKS vs RCB ਮੈਚ ਦੌਰਾਨ ਬਾਲੀਵੁੱਡ ਮਿਊਜ਼ਿਕ ਕੰਪੋਜ਼ਰ ਜ਼ਖਮੀ ! ਪੰਜਾਬ ਦੀ ਟੀਮ ਨੂੰ ਸਪੋਰਟ ਕਰਦੇ ਵਾਪਰਿਆ ਹਾਦਸਾ
NEXT STORY