ਢਾਕਾ- ਬੰਗਲਾਦੇਸ਼ ਦੇ ਖੱਬੇ ਹੱਥ ਦੇ ਸਾਬਕਾ ਸਪਿਨਰ ਮੁਸ਼ੱਰਫ ਹੁਸੈਨ ਦਾ ਦਿਹਾਂਤ ਹੋ ਗਿਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਹ ਜਾਣਕਾਰੀ ਦਿੱਤੀ। ਬੀ. ਸੀ. ਬੀ. ਨੇ 40 ਸਾਲ ਦੇ ਹੁਸੈਨ ਦੇ ਦਿਹਾਂਤ ਦਾ ਐਲਾਨ ਟਵਿੱਟਰ 'ਤੇ ਕੀਤਾ। ਹੁਸੈਨ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਇਕ ਬੱਚਾ ਹੈ। ਬੀ. ਸੀ. ਬੀ. ਨੇ ਟਵੀਟ ਕੀਤਾ,‘‘ਬੀ. ਸੀ. ਬੀ. ਬੰਗਲਾਦੇਸ਼ ਦੀ ਰਾਸ਼ਟਰੀ ਟੀਮ ਦੇ ਸਾਬਕਾ ਖਿਡਾਰੀ ਮੁਸ਼ੱਰਫ ਹੁਸੈਨ ਰੂਬੇਲ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦਾ ਹੈ।’’

ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਉਨ੍ਹਾਂ ਲਿਖਿਆ,‘‘ਖੱਬੇ ਹੱਥ ਦੇ ਇਸ ਸਪਿਨਰ ਨੇ 2 ਦਹਾਕਿਆਂ ਦੇ ਆਪਣੇ ਕੈਰੀਅਰ ਦੌਰਾਨ ਸਾਰੇ ਫਾਰਮੈੱਟਾਂ 'ਚ 550 ਤੋਂ ਜ਼ਿਆਦਾ ਵਿਕਟ ਹਾਸਲ ਕੀਤੇ। ਬੀ. ਸੀ. ਬੀ. ਹਮਦਰਦੀ ਅਤੇ ਸੋਗ ਪ੍ਰਗਟ ਕਰਦਾ ਹੈ।’’ ਮੀਡੀਆ ਰਿਪੋਰਟ ਅਨੁਸਾਰ ਹੁਸੈਨ ਦਿਮਾਗ ਦੇ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਮਾਰਚ 2019 'ਚ ਇਸ ਰੋਗ ਦਾ ਪਤਾ ਲੱਗਾ ਸੀ। ਇਲਾਜ ਤੋਂ ਬਾਅਦ ਉਹ ਇਸ ਰੋਗ ਤੋਂ ਉੱਭਰ ਗਏ ਸਨ ਪਰ ਨਵੰਬਰ 2020 'ਚ ਟਿਊਮਰ ਦੁਬਾਰਾ ਉੱਭਰ ਆਇਆ। ਹੁਸੈਨ 2 ਹਫਤਿਆਂ ਤੋਂ ਜ਼ਿਆਦਾ ਸਮੇਂ ਤੋਂ ਹਸਪਤਾਲ 'ਚ ਸਨ ਪਰ ਹਾਲ ਹੀ ਵਿਚ ਕੀਮੋਥੈਰੇਪੀ ਤੋਂ ਬਾਅਦ ਘਰ ਪਰਤ ਆਏ ਸਨ। ਢਾਕਾ ਵਿਚ 1981 'ਚ ਜੰਮੇ ਹੁਸੈਨ ਨੇ ਬੰਗਲਾਦੇਸ਼ ਲਈ 2008 ਤੇ 2016 'ਚ 5 ਇਕ ਦਿਨਾ ਅੰਤਰਰਾਸ਼ਟਰੀ ਮੁਕਾਬਲੇ ਖੇਡੇ ਅਤੇ ਇਸ ਦੌਰਾਨ 4 ਵਿਕਟਾਂ ਹਾਸਲ ਕੀਤੀਆਂ। ਹੁਸੈਨ ਬੰਗਲਾਦੇਸ਼ ਵਿਚ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 3000 ਦੌੜਾਂ ਅਤੇ 300 ਵਿਕਟਾਂ ਦੀ ਉਪਲੱਬਧੀ ਹਾਸਲ ਕਰਨ ਵਾਲੇ 7 ਕ੍ਰਿਕਟਰਾਂ ਵਿਚੋਂ ਇਕ ਹਨ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
NEXT STORY