ਸਪੋਰਟਸ ਡੈਸਕ : ਭਾਰਤੀ ਕ੍ਰਿਕਟ ’ਚ ਬਤੌਰ ਕੋਚ ਸਭ ਤੋਂ ਵੱਧ ਸਮੇਂ ਤੱਕ ਆਸਟਰੇਲੀਆ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਨੇ ਸੇਵਾਵਾਂ ਦਿੱਤੀਆਂ ਹਨ। ਚੈਪਲ ਨੇ ਸੌਰਵ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਟੀਮ ’ਚੋਂ ਬਾਹਰ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪ੍ਰਸ਼ੰਸਕ ਅਤੇ ਮੀਡੀਆ ਸਮੇਤ ਸਾਬਕਾ ਖਿਡਾਰੀਆਂ ਨੇ ਵੀ ਇਸ ਮਹਾਨ ਆਸਟਰੇਲੀਆਈ ਖਿਡਾਰੀ ਦੀ ਆਲੋਚਨਾ ਕੀਤੀ। ਚੈਪਲ ਨੇ ਭਾਰਤੀ ਕੋਚ ਦੇ ਤੌਰ ’ਤੇ ਆਪਣੇ ਕੰਮ ਬਾਰੇ ਗੱਲ ਕੀਤੀ ਤੇ ਗਾਂਗੁਲੀ ਨਾਲ ਆਪਣੇ ਮੁੱਦਿਆਂ ਨੂੰ ਯਾਦ ਕਰਦਿਆਂ ਇਸ ’ਤੇ ਖੁੱਲ੍ਹ ਕੇ ਗੱਲ ਕੀਤੀ।
ਇਹ ਵੀ ਪੜ੍ਹੋ : ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦੈ ਭਾਰਤ : ਪੁਜਾਰਾ
ਚੈਪਲ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਇਕ ਖਿਡਾਰੀ ਦੇ ਤੌਰ ’ਤੇ ਸੁਧਾਰ ਨਹੀਂ ਕਰਨਾ ਚਾਹੁੰਦੇ ਸਨ ਪਰ ਸਿਰਫ ਕਪਤਾਨ ਦੇ ਤੌਰ ’ਤੇ ਬਣੇ ਰਹਿਣਾ ਚਾਹੁੰਦੇ ਸਨ। ਚੈਪਲ ਨੇ ਇਕ ਪੌਡਕਾਸਟ ਦੌਰਾਨ ਕਿਹਾ, ਭਾਰਤ ’ਚ ਦੋ ਸਾਲ ਹਰ ਮੋਰਚੇ ’ਤੇ ਚੁਣੌਤੀਪੂਰਨ ਰਹੇ। ਉਮੀਦਾਂ ਹਾਸਪੂਰਨ ਸਨ। ਕੁਝ ਮੁੱਦੇ ਸੌਰਵ ਦੀ ਕਪਤਾਨੀ ਨੂੰ ਲੈ ਕੇ ਹੋਏ। ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਖਤ ਮਿਹਨਤ ਕਰਨਾ ਪਸੰਦ ਨਹੀਂ ਸੀ। ਅਸਲ ’ਚ ਉਹ ਆਪਣੀ ਕ੍ਰਿਕਟ ’ਚ ਸੁਧਾਰ ਨਹੀਂ ਕਰ ਰਹੇ ਸਨ। ਉਹ ਸਿਰਫ ਕਪਤਾਨ ਦੇ ਤੌਰ ’ਤੇ ਟੀਮ ’ਚ ਰਹਿਣਾ ਚਾਹੁੰਦੇ ਸਨ ਤਾਂ ਕਿ ਚੀਜ਼ਾਂ ’ਤੇ ਕੰਟਰੋਲ ਕਰ ਸਕਣ। ਤੇਂਦੁਲਕਰ, ਸਹਿਵਾਗ, ਦ੍ਰਾਵਿੜ, ਕੁੰਬਲੇ ਤੇ ਕੁਝ ਨੌਜਵਾਨ ਖਿਡਾਰੀਆਂ ਨਾਲ ਕੰਮ ਕਰਨਾ ਚੁਣੌਤੀਪੂਰਨ ਤੇ ਅਨੋਖਾ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਧੋਨੀ ਵੱਖਰੇ ਸਨ।
ਇਹ ਵੀ ਪੜ੍ਹੋ : ਕ੍ਰਿਕਟਰ ਭੁਵਨੇਸ਼ਵਰ ਕੁਮਾਰ ਦੇ ਪਿਤਾ ਦਾ ਹੋਇਆ ਦੇਹਾਂਤ
ਉਨ੍ਹਾਂ ਕਿਹਾ ਕਿ ਗਾਂਗੁਲੀ ਹੀ ਸਨ, ਜਿਨ੍ਹਾਂ ਨੇ ਭਾਰਤ ਨੂੰ ਕੋਚਿੰਗ ਦੇਣ ਲਈ ਮੇਰੇ ਨਾਲ ਸੰਪਰਕ ਕੀਤਾ ਸੀ। ਮੇਰੇ ਕੋਲ ਹੋਰ ਨਜ਼ਰੀਏ ਸਨ ਪਰ ਮੈਂ ਫੈਸਲਾ ਕੀਤਾ ਕਿ ਕਿਉਂਕਿ ਜਾਨ ਬੁਕਾਨਨ ਆਸਟਰੇਲੀਆ ਨੂੰ ਕੋਚਿੰਗ ਦੇ ਰਹੇ ਸਨ....ਅਤੇ ਜੇ ਮੈਂ ਆਸਟਰੇਲੀਆ ਨੂੰ ਕੋਚਿੰਗ ਨਹੀਂ ਦੇ ਸਕਿਆ ਤਾਂ ਮੈਂ ਦੁਨੀਆ ’ਚ ਸਭ ਤੋਂ ਵੱਧ ਆਬਾਦੀ ਵਾਲੇ, ਕੱਟੜ ਕ੍ਰਿਕਟ ਪ੍ਰੇਮੀ ਦੇਸ਼ ਨੂੰ ਕੋਚਿੰਗ ਦੇਣਾ ਪਸੰਦ ਕਰਾਂਗਾ ਤੇ ਇਹ ਮੌਕਾ ਇਸ ਲਈ ਆਇਆ ਕਿਉਂਕਿ ਸੌਰਵ ਨੇ ਮੇਰਾ ਕੋਚਿੰਗ ਦੇਣਾ ਯਕੀਨੀ ਕੀਤਾ ਸੀ।
ਇਕ ਬੰਗਾਲੀ ਰੋਜ਼ਾਨਾ ਸਮਾਚਾਰ ਪੱਤਰ ’ਚ ਗੱਲ ਕਰਦਿਆਂ ਗਾਂਗੁਲੀ ਨੇ ਕਿਹਾ ਕਿ ਜਿਸ ਮਿਆਦ ’ਚ ਉਨ੍ਹਾਂ ਨੂੰ ਬਾਹਰ ਕੀਤਾ ਗਿਆ, ਉਹ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵੱਡਾ ਝਟਕਾ ਸੀ। ਇਹ ਬਹੁਤ ਅਨਿਆਂਪੂਰਨ ਸੀ। ਮੈਨੂੰ ਪਤਾ ਹੈ ਕਿ ਤੁਹਾਨੂੰ ਹਰ ਵੇਲੇ ਨਿਆਂ ਨਹੀਂ ਮਿਲ ਸਕਦਾ ਪਰ ਫਿਰ ਵੀ ਉਸ ਤੋਂ ਬਚਿਆ ਜਾ ਸਕਦਾ ਸੀ। ਮੈਂ ਉਸ ਟੀਮ ਦਾ ਕਪਤਾਨ ਸੀ, ਜੋ ਹੁਣੇ ਹੁਣੇ ਜ਼ਿੰਬਾਬਵੇ ’ਚ ਜਿੱਤੀ ਸੀ ਤੇ ਘਰ ਪਰਤਣ ਤੋਂ ਬਾਅਦ ਮੈਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੋਹਲੀ ਜਾਂ ਬਾਬਰ : ਕਿਸ ਦਾ ਕਵਰ ਡ੍ਰਾਈਵ ਹੈ ਬੈਸਟ, ਇਆਨ ਬੈੱਲ ਨੇ ਕਹੀ ਵੱਡੀ ਗੱਲ
ਮੈਂ ਭਾਰਤ ਲਈ 2007 ਵਿਸ਼ਵ ਕੱਪ ’ਚ ਜਿੱਤਣ ਦਾ ਸੁਫਨਾ ਦੇਖਿਆ ਸੀ। ਪਿਛਲੀ ਵਾਰ ਅਸੀਂ ਫਾਈਨਲ ’ਚ ਹਾਰੇ ਸੀ। ਮੇਰੇ ਸੁਫਨੇ ਦੇਖਣ ਦੇ ਵੀ ਕਾਰਨ ਸਨ। ਘਰ ਹੋਵੇ ਜਾਂ ਬਾਹਰ ਟੀਮ ਪਿਛਲੇ ਪੰਜ ਸਾਲਾਂ ’ਚ ਮੇਰੀ ਅਗਵਾਈ ’ਚ ਵਧੀਆ ਖੇਡੀ ਸੀ। ਫਿਰ ਤੁਸੀਂ ਮੈਨੂੰ ਅਚਾਨਕ ਛੱਡ ਦਿੱਤਾ ? ਪਹਿਲਾਂ ਤੁਸੀਂ ਕਹਿੰਦੇ ਹੋ ਕਿ ਵਨਡੇ ਟੀਮ ’ਚ ਮੈਂ ਨਹੀਂ ਹਾਂ, ਫਿਰ ਆਪ ਮੈਨੂੰ ਟੈਸਟ ਟੀਮ ’ਚੋਂ ਵੀ ਬਾਹਰ ਕੱਢ ਦਿੰਦੇ ਹੋ।
ਟੀ20 ਵਿਸ਼ਵ ਕੱਪ ਕਿਤੇ ਹੋਰ ਹੋਵੇ, ਭਾਰਤ ਜਾਣ ਨੂੰ ਲੈ ਕੇ ਨਰਵਸ ਹੋਣਗੀਆਂ ਟੀਮਾਂ : ਹਸੀ
NEXT STORY