ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਪਿਤਾ ਕਿਰਨਪਾਲ ਸਿੰਘ ਦਾ ਲੰਮੇ ਸਮੇਂ ਤੋਂ ਬੀਮਾਰ ਰਹਿਣ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉੱਤਰ ਪ੍ਰਦੇਸ਼ ਪੁਲਸ ਦੀ ਨੌਕਰੀ ਕਰ ਚੁੱਕੇ 64 ਸਾਲਾ ਕਿਰਨਪਾਲ ਸਿੰਘ ਨੇ ਮੇਰਠ ਦੇ ਆਪਣੇ ਘਰ ’ਚ ਆਖਰੀ ਸਾਹ ਲਏ। ਜਾਣਕਾਰੀ ਮੁਤਾਬਕ ਭੁਵਨੇਸ਼ਵਰ ਦੇ ਪਿਤਾ ਦਾ ਦਿੱਲੀ ਦੇ ਏਮਜ਼ ਅਤੇ ਨੋਇਡਾ ਦੇ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਲਿਵਰ ਦੀ ਬੀਮਾਰੀ ਦੇ ਨਾਲ ਉਨ੍ਹਾਂ ਨੂੰ ਪੀਲੀਆ ਤੇ ਹੋਰ ਕਈ ਬੀਮਾਰੀਆਂ ਨੇ ਘੇਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰ ਰਹੇ ਇੰਗਲੈਂਡ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਇਨ੍ਹੀਂ ਦਿਨੀਂ ਉਹ ਆਪਣੇ ਘਰ ’ਚ ਸਨ ਤੇ ਭੁਵੀ ਘਰ ’ਚ ਹੀ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ।
ਭੁਵਨੇਸ਼ਵਰ ਦੇ ਪਿਤਾ ਦੀ ਕਥਿਤ ਤੌਰ ’ਤੇ ਨੋਇਡਾ ਤੇ ਦਿੱਲੀ ’ਚ ਸਫਲ ਕੀਮੋਥੈਰੇਪੀ ਤੋਂ ਬਾਅਦ ਸਿਹਤ ’ਚ ਸੁਧਾਰ ਸੀ ਪਰ ਕੁਝ ਹਫਤੇ ਪਹਿਲਾਂ ਹਾਲਤ ਫਿਰ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਰਠ ਦੇ ਗੰਗਾਨਗਰ ਦੇ ਇਕ ਹਸਪਤਾਲ ’ਚ ਦਾਖਲ ਕਰਾਇਆ ਤੇ ਬਾਅਦ ’ਚ ਉਨ੍ਹਾਂ ਨੂੰ ਮੁਜ਼ੱਫਰਨਗਰ ਦੇ ਦੂਸਰੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਕੁਮਾਰ ਭਾਰਤੀ ਟੈਸਟ ਟੀਮ ਦਾ ਹਿੱਸਾ ਨਹੀਂ ਹਨ, ਜੋ ਇੰਗਲੈਂਡ ਦੌਰੇ ਲਈ ਜੂਨ ਦੇ ਪਹਿਲੇ ਹਫਤੇ ਲੰਡਨ ਜਾਏਗੀ। ਉਨ੍ਹਾਂ ਨੂੰ ਹੈਰਾਨੀਜਨਕ ਤੌਰ ’ਤੇ ਲਾਲ ਗੇਂਦ ਵਾਲੀ ਟੀਮ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਜੁਲਾਈ ’ਚ ਸੀਮਤ ਓਵਰਾਂ ਦੀ ਸੀਰੀਜ਼ ਲਈ ਭਾਰਤ ਤੇ ਸ਼੍ਰੀਲੰਕਾ ਦੌਰੇ ’ਤੇ ਉਨ੍ਹਾਂ ਦੇ ਐਕਸ਼ਨ ’ਚ ਆਉਣ ਦੀ ਉਮੀਦ ਹੈ।
ਕੋਹਲੀ ਜਾਂ ਬਾਬਰ : ਕਿਸ ਦਾ ਕਵਰ ਡ੍ਰਾਈਵ ਹੈ ਬੈਸਟ, ਇਆਨ ਬੈੱਲ ਨੇ ਕਹੀ ਵੱਡੀ ਗੱਲ
NEXT STORY