ਸਪੋਰਸਟ ਡੈਸਕ— ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਐਤਵਾਰ 3 ਨਵੰਬਰ ਨੂੰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੀ-20 ਮੁਕਾਬਲਾ ਖੇਡਿਆ ਜਾਣਾ ਹੈ। ਅਜਿਹੇ 'ਚ ਪ੍ਰਦੂਸ਼ਣ ਦੀ ਹਾਲਤ ਨੂੰ ਵੇਖਦੇ ਹੋਏ ਕਈ ਇੰਵਾਇਰਮੈਂਟਲਿਸਟ ਨੇ ਇਸ ਮੈਚ ਨੂੰ ਦਿੱਲੀ ਬਾਹਰ ਆਯੋਜਿਤ ਕਰਨ ਦੀ ਮੰਗ ਵੀ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਤੋਂ ਕੀਤੀ ਹੈ। ਹੁਣ ਇਸ ਮਾਮਲੇ 'ਚ ਭਾਰਤ ਦੇ ਸਾਬਕਾ ਮਸ਼ਹੂਰ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੇ ਆਪਣਾ ਬਿਆਨ ਦਿੱਤਾ ਹੈ। ਬੇਦੀ ਦਾ ਕਹਿਣਾ ਹੈ ਕਿ ਦਿੱਲੀ 'ਚ ਪ੍ਰਦੂਸ਼ਣ ਦੇ ਚੱਲਦੇ ਮੈਚ ਕਰਾਉਣ ਦਾ ਵਿਚਾਰ ਬੀ. ਸੀ. ਸੀ. ਆਈ .'ਤੇ ਛੱਡ ਦੇਣਾ ਚਾਹੀਦਾ ਹੈ। ਬੇਦੀ ਨੇ ਦਿੱਲੀ ਦਾ ਏਅਰ ਐਂਡੇਕਸ 400 ਤੋਂ ਉਪਰ ਜਾਣ 'ਤੇ ਚਿੰਤਾ ਜਤਾਈ। ਨਾਲ ਹੀ ਇਕ ਟਵਿਟ ਕੀਤਾ ਜਿਸ 'ਚ ਉਨ੍ਹਾਂ ਨੇ ਲੋਕਾਂ ਤੋਂ ਇਕ ਸਵਾਲ ਵੀ ਕੀਤਾ। ਬੇਦੀ ਨੇ ਆਪਣੇ ਟਵਿਟ 'ਚ ਲਿਖਿਆ, ਕਿ ਦਿੱਲੀ 'ਚ 'ਖਤਰਨਾਕ ਹਵਾ ਗੁਣਵੱਤਾ' ਦੀ ਵਰਤਮਾਨ ਹਾਲਤ 'ਚ ਆਓ ਜੀ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਲਈ ਇਕ ਵਿਚਾਰ ਕਰੀਏ ਜੋ ਕਿ ਕੋਟਲਾ 'ਚ 3 ਨਵੰਬਰ ਨੂੰ ਟੀ-20 ਮੈਚ ਖੇਡ ਰਹੀਆਂ ਹਨ . . . ਆਓ ਜੀ ਸਾਡੇ ਮਨੁੱਖ ਨਿਰਮਿਤ ਫਰਲਿਟੀ ਨੂੰ ਸਵੀਕਾਰ ਕਰੀਏ ਅਤੇ ਪੁੱਛੀਏ ਕਿ ਕੀ ਦਿੱਲੀ ਕਿਸੇ ਵੀ ਖੇਡ ਪ੍ਰਬੰਧ ਲਈ ਅੰਤਰਰਾਸ਼ਟਰੀ ਪੱਧਰ 'ਤੇ ਲਾਇਕ ਹੈ...?!

ਇਹ ਹੁੰਦੇ ਹਨ ਮਾਣਕ
0-50 ਚੰਗਾ
51-100 ਸੰਤੋਸ਼ਜਨਕ
101-200 ਮੱਧ
201-300 ਖ਼ਰਾਬ ਹੈ
301-400 ਬਹੁਤ ਖ਼ਰਾਬ ਹੈ
400 ਤੋਂ ਉਪਰ ਗੰਭੀਰ
500 ਤੋਂ ਉਪਰ ਆਪਾਤਕਾਲੀਨ ਸ਼੍ਰੇਣੀ ਦੇ ਮੁਤਾਬਕ ਆਉਂਦਾ ਹੈ।
ਦਿੱਲੀ 'ਚ ਦਿਵਾਲੀ ਤੋਂ ਬਾਅਦ ਹਵਾ ਗੁਣਵੱਤਾ ਇੰਡੈਕਸ 'ਚ ਤੇਜੀ ਨਾਲ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਕਲੇ ਬੇਦੀ ਹੀ ਨਹੀਂ ਇਸ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਥੋੜ੍ਹੇ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਭਾਰਤ-ਬੰਗਲਾਦੇਸ਼ ਮੈਚ ਦੇ ਦੌਰਾਨ ਪ੍ਰਦੂਸ਼ਣ ਨਹੀਂ ਹੋਵੇਗਾ ਕਿਉਂਕਿ ਹਾਲ ਹੀ 'ਚ ਸ਼ਹਿਰ 'ਚ ਫਸਰਟ ਕਲਾਸ ਦੀਆਂ ਖੇਡਾਂ ਖੇਡੀਆਂ ਗਈਆਂ ਸਨ।
ਕੇਜਰੀਵਾਲ ਨੇ ਦਿੱਲੀ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਪ੍ਰਦੂਸ਼ਣ ਕ੍ਰਿਕਟ ਦੇ ਰਸਤੇ 'ਚ ਨਹੀਂ ਆਵੇਗਾ। ਪ੍ਰਦੂਸ਼ਣ ਨੂੰ ਘੱਟ ਕਰਨ ਲਈ, ਅਸੀਂ 4 ਨਵੰਬਰ ਤੋਂ ਆਡ-ਈਵਨ ਸਕੀਮ ਵੀ ਲਾਗੂ ਕਰ ਰਹੇ ਹਾਂ। ਮੈਂ ਵੇਖਿਆ ਹੈ ਕਿ ਇਸ ਸੀਜਨ 'ਚ ਪਹਿਲਾਂ ਵੀ ਮੈਚ ਖੇਡੇ ਜਾਂਦੇ ਰਹੇ ਹਨ। ਮੈਚ ਦਿੱਲੀ 'ਚ ਖੇਡਿਆ ਜਾਣਾ ਚਾਹੀਦਾ ਹੈ।
ਸ਼ਾਕਿਬ ਦੇ ਮੈਚ ਫਿਕਸਿੰਗ ਮਾਮਲੇ 'ਚ ਧੋਨੀ ਅਤੇ ਰੈਨਾ ਵੀ ਆਏ ਸ਼ੱਕ ਦੀ ਲਪੇਟ 'ਚ
NEXT STORY