ਅੰਮ੍ਰਿਤਸਰ, (ਸਰਬਜੀਤ)- ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਜਿੱਥੇ ਲਾਅ ਐਂਡ ਆਡਰ ਬਹੁਤ ਹੀ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ ਉਥੇ ਹੀ ਇਸ ਮੌਜੂਦਾ ਸਰਕਾਰ ਤੋ ਹਰ ਵਰਗ ਡਾਢਾ ਪਰੇਸ਼ਾਨ ਹੋਇਆ ਪਿਆ ਹੈ। ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਪੰਜਾਬ, ਐੱਮ.ਪੀ. ਚਰਨਜੀਤ ਸਿੰਘ ਚੰਨੀ ਪੰਜਾਬ ਦੀ ਅਗਵਾਈ ਕਰਨ ਦੇ ਸਮਰੱਥ ਹਨ। ਇਹ ਵਿਚਾਰ ਚੇਅਰਮੈਨ ਕਾਂਗਰਸ ਕਮੇਟੀ (ਐੱਸਸੀ ਵਿਭਾਗ) ਅੰਮ੍ਰਿਤਸਰ ਸ਼ਹਿਰੀ, ਪ੍ਰਧਾਨ ਬਲਾਕ ਸਾਊਥ 2 ਕੌਂਸਲਰ ਜਸਵਿੰਦਰ ਸਿੰਘ ਸ਼ੇਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੇ।
ਸ਼ੇਰ ਗਿੱਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੀ ਅਗਵਾਈ ਹੇਠ 111 ਦਿਨਾਂ ਦੀ ਸਰਕਾਰ ਵਿੱਚ ਬਤੌਰ ਮੁੱਖ ਮੰਤਰੀ ਪੰਜਾਬ ਕਿਸਾਨ ਅਤੇ ਕਿਸਾਨੀ , ਮਿਹਨਤ ਕਸ਼ ਮਜ਼ਦੂਰ ਭਾਈਚਾਰਾ, ਵਪਾਰੀ ਕਾਰੋਬਾਰੀ ਵਰਗ, ਸਰਕਾਰੀ ਮੁਲਾਜ਼ਮ ਅਤੇ ਐੱਸਸੀ/ਬੀਸੀ ਭਾਈਚਾਰੇ ਦੀ ਬੇਹਤਰੀ ਲਈ ਕੀਤੇ ਗਏ ਕੰਮਾਂ ਨੂੰ ਲੋਕ ਅੱਜ ਵੀ ਦਿਲੋਂ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਮੇਂ ਦੀ ਸਰਕਾਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰੇਕ ਵਰਗ ਦਾ ਕਚੂੰਬਰ ਕੱਢਿਆ ਪਿਆ ਹੈ। ਪੰਜਾਬ ਦੇ ਹਰ ਪਾਸੇ ਲੁੱਟ-ਖੋਹ ਕਤਲ ਅਤੇ ਹੜਫੜਾ-ਦਫੜੀ ਦਾ ਮਾਹੌਲ ਹੈ ਜਿਸ ਤੋਂ ਨਿਜਾਤ ਪਾਉਣ ਲਈ ਪੰਜਾਬ ਦੇ ਲੋਕ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਦੀ ਵਾਗਡੋਰ ਮੁੜ ਚਰਨਜੀਤ ਸਿੰਘ ਚੰਨੀ ਦੇ ਹੱਥ ਵਿੱਚ ਵੇਖਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਲੋਕ ਬਿਨਾਂ ਕਿਸੇ ਡਰ ਖੌਫ ਦੇ ਵਪਾਰ ਅਤੇ ਕਾਰੋਬਾਰ ਕਰ ਸਕਣ ਅਤੇ ਪੰਜਾਬ ਦੇ ਸਮੁੱਚੇ ਭਾਈਚਾਰੇ ਲਈ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਸਕੀਮਾਂ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਬਾਵਾ ਸਿੰਘ ਸੁਲਤਾਨ ਪਿੰਡ , ਸੁਖਦੇਵ ਸਿੰਘ ਦੇਬਾ ਭੁੱਲਰ , ਪਲਵਿੰਦਰ ਸਿੰਘ ਟੀਟਾ, ਗਗਨ ਰੰਧਾਵਾ ਹੀਰਾ ਸਿੰਘ ਆਦੀ ਹਾਜ਼ਰ ਸਨ।
ਵੱਡੀ ਖਬਰ : ਲੱਕੀ ਓਬਰਾਏ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter, ਪਿਸਤੌਲ ਬਰਾਮਦ
NEXT STORY