ਜਲੰਧਰ- ਆਪਣੇ ਤਿੱਖੇ ਬਿਆਨਾਂ ਦੇ ਚੱਲਦੇ ਚਰਚਾ 'ਚ ਰਹਿਣ ਵਾਲੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਇਕਲ ਵਾਰਨ ਇਨ੍ਹਾਂ ਦਿਨਾਂ 'ਚ ਬ੍ਰਿਟਿਸ਼ ਰਿਆਲਿਟੀ ਡਾਂਸ ਸ਼ੋਅ 'ਸਟ੍ਰਿਕਲੀ' 'ਚ ਪਲੇਅਬੁਆਏ ਮਾਡਲ ਨਾਡੀਆ ਬਿਚਕੋਵਾ ਦੇ ਨਾਲ ਠੁਮਕੇ ਲਗਾਉਂਦੇ ਦਿਖ ਰਹੇ ਹਨ। ਦੋਵਾਂ ਦੀ ਇਕ ਵੀਡੀਓ ਇਨ੍ਹਾਂ ਦਿਨਾਂ 'ਚ ਸੋਸ਼ਲ ਮੀਡੀਆ 'ਤੇ ਕੋਫੀ ਵਾਇਰਲ ਹੈ ਜਿਸ 'ਚ ਮਾਇਕਲ ਪ੍ਰੋਫੈਸ਼ਨਲ ਦੀ ਤਰ੍ਹਾਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। 44 ਸਾਲ ਦੇ ਮਾਇਕਲ ਨੇ ਕ੍ਰਿਸਮਸ ਸਪੈਸ਼ਲ ਸ਼ੋਅ ਦੌਰਾਨ ਨਾਡੀਆ ਦੇ ਨਾਲ ਬਿਹਤਰੀਨ ਪ੍ਰਤਸੂਤੀ ਦਿੱਤੀ। ਨਾਡੀਆ ਵਿਅਸਕ ਮੈਗਜੀਨ ਪਲੇਅਬੁਆਏ ਲਈ ਵੀ ਫੋਟੋਸ਼ੂਟ ਕਰਾ ਚੁੱਕੀ ਹੈ।


ਨਾਡੀਆ ਦੇ ਨਾਲ ਡਾਂਸ ਕਰ ਕੇ ਮਾਇਕਲ ਨੇ ਬੜਾ ਮਜਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮੇਰੀ ਜਿੰਦਗੀ ਦੇ ਸਭ ਤੋਂ ਵਧੀਆ ਐਕਸਪੀਰੀਅਸ 'ਚੋਂ ਇਕ ਹੈ।

ਮਾਇਕਲ ਨੇ ਦੋਬਾਰਾ ਡਾਂਸ ਨਾਲ ਜੁੜਨ 'ਤੇ ਕਿਹਾ ਕਿ ਪਿਛਲੀ ਵਾਰ ਮੈਂ 2012 'ਚ ਨਟਾਲਿਆ ਲੋ ਦੇ ਨਾਲ 'ਸਟ੍ਰਿਕਲੀ' 'ਚ ਹਿੱਸਾ ਲਿਆ ਸੀ। ਇਨ੍ਹਾਂ ਸਾਲਾਂ ਤੱਕ ਡਾਂਸ ਫਲੋਰ ਤੋਂ ਦੂਰ ਰਹਿਣ ਦੇ ਚੱਲਦੇ ਮੈਨੂੰ ਡਰ ਸੀ ਕਿ ਕੀਤੇ ਮੈਂ ਆਪਣਾ ਪ੍ਰਭਾਵ ਨਾ ਖੋ ਦੇਵਾ, ਪਰ ਇਸ ਤਰ੍ਹਾਂ ਨਹੀਂ ਹੋਇਆ। ਇਸ ਦਾ ਵੱਡਾ ਕਾਰਨ ਨਾਡੀਆ ਰਹੀ।


ਉੱਥੇ ਹੀ ਨਾਡੀਆ ਨੇ ਮਾਇਕਲ ਜਿਹੈ ਪਾਰਟਨਰ ਮਿਲਣ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਤੁਸੀਂ ਖੁਸ਼ਕਿਸਮਤ ਹੁੰਦੈ ਹੋ ਜਦੋਂ ਤੁਹਾਨੂੰ ਡਾਂਸ ਕਰਨ ਲਈ ਮਾਇਕਲ ਜਿਹੈ ਪਾਰਟਨਰ ਮਿਲੇ।
ਆਖੀਰਕਾਰ ਕੋਈ ਤਾਂ ਅਜਿਹਾ ਹੋਵੇ ਜੋ ਕ੍ਰਿਸਮਸ 'ਤੇ ਬਿਲਕੁੱਲ ਅਲੱਗ ਕਰਨ ਦਾ ਦਮ ਭਰਦਾ ਹੈ। ਜ਼ਿਕਰਯੋਗ ਹੈ ਕਿ ਮਾਇਕਲ ਦੇ ਕੁਸ਼ਲ ਡਾਂਸਰ ਹੋਣ ਦੀ ਉਸ ਦੀ ਪੁਰਾਣੀ ਪਾਰਟਰਨ ਨਟਾਲਿਆ ਨੇ ਵੀ ਬਿਹਤਰੀਨ ਤਾਰੀਫ ਕੀਤੀ ਸੀ। ਨਟਾਲਿਆ ਨੇ ਕਿਹਾ ਸੀ ਕਿ ਮੈਨੂੰ ਇਕ ਸ਼ਖਸ ਮਿਲਿਆ ਹੈ ਜੋ ਸਾਰੀ ਉਮਰ ਦੋਸਤ ਬਣ ਕੇ ਰਹੇਗਾ।

ਸਮਿਥ, ਵਾਰਨਰ ਦੀ ਟੀ-20 ਲੀਗ 'ਚ ਫਾਰਮ ਵਿਸ਼ਵ ਕੱਪ ਚੋਣ ਲਈ ਅਹਿਮ : ਸੀ.ਏ.
NEXT STORY