ਮੈਲਬੋਰਨ— ਕ੍ਰਿਕਟ ਆਸਟਰੇਲੀਆ ਦੇ ਸੀ.ਈ.ਓ. ਕੇਵਿਨ ਰਾਬਰਟਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦਾ ਵਿਸ਼ਵ ਭਰ ਦੇ ਆਗਾਮੀ ਟੀ-20 ਲੀਗ 'ਚ ਪ੍ਰਦਰਸ਼ਨ ਅਗਲੇ ਸਾਲ ਵਿਸ਼ਵ ਕੱਪ ਟੀਮ 'ਚ ਉਨ੍ਹਾਂ ਦੀ ਚੋਣ 'ਚ ਅਹਿਮ ਭੂਮਿਕਾ ਨਿਭਾਵੇਗਾ।
ਸਮਿਥ ਅਤੇ ਵਾਰਨਰ ਦੋਹਾਂ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਅਤੇ ਇੰਡੀਅਨ ਪ੍ਰੀਮੀਅਰ ਲੀਗ 'ਚ ਹਿੱਸਾ ਲੈਣਾ ਹੈ ਅਤੇ ਰਾਬਰਟਸ ਨੇ ਕਿਹਾ ਕਿ ਸੀ.ਏ. ਇਨ੍ਹਾਂ ਟੀ-20 ਪ੍ਰਤੀਯੋਗਿਤਾਵਾਂ 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕਰੀਬੀ ਨਜ਼ਰ ਰੱਖੇਗਾ। ਰਾਬਰਟਸ ਨੇ ਇਕ ਵੈੱਬਸਾਈਟ ਨੂੰ ਕਿਹਾ, ''ਅਸੀਂ ਯਕੀਨੀ ਤੌਰ 'ਤੇ ਉਨ੍ਹਾਂ ਟੂਰਨਾਮੈਂਟਾਂ 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਗੌਰ ਕਰਾਂਗੇ। ਇਸ ਲਈ ਉਨ੍ਹਾਂ ਨੂੰ ਵੇਖਣਾ ਅਹਿਮ ਹੋਵੇਗਾ।'' ਸਮਿਥ ਅਤੇ ਵਾਰਨਰ 'ਤੇ ਦੱਖਣੀ ਅਫਰੀਕਾ 'ਚ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦਾ ਬੈਨ ਲੱਗਾ ਹੋਇਆ ਹੈ ਜੋ ਮਾਰਚ 'ਚ ਖਤਮ ਹੋਵੇਗਾ।
ਦੇਖੋ, ਆਸਟਰੇਲੀਅਨ ਓਪਨ ਤੋਂ ਪਹਿਲਾਂ ਵਣ ਜੀਵਾਂ ਨਾਲ ਨਾਓਮੀ ਓਸਾਕਾ
NEXT STORY