ਲੰਡਨ- ਸਾਬਕਾ ਕਪਤਾਨ ਮਾਈਕਲ ਵਾਨ ਅਤੇ ਨਾਸਿਰ ਹੁਸੈਨ ਨੇ ਕਿਹਾ ਕਿ ਸਟਾਰ ਆਲਰਾਊਂਡਰ ਬੇਨ ਸਟੋਕਸ ਦੇ ਕੋਲ ਕ੍ਰਿਕਟ ਦੇ ਲਈ ਜ਼ਰੂਰੀ 'ਸਮਾਰਟ ਦਿਮਾਗ' ਹੈ ਅਤੇ ਜੋ ਰੂਟ ਦੇ ਅਹੁਦੇ ਤੋਂ ਹਟਣ ਦੇ ਬਾਅਦ ਉਹ ਇੰਗਲੈਂਡ ਦੇ ਟੈਸਟ ਕਪਤਾਨ ਦੀ ਜ਼ਿੰਮੇਦਾਰੀ ਸੰਭਾਲਣ ਦੇ ਲਈ ਸਪੱਸ਼ਟ ਵਿਕਲਪ ਹੈ। ਆਸਟਰੇਲੀਆ ਦੇ ਵਿਰੁੱਧ ਏਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਦੀ 0-4 ਅਤੇ ਵੈਸਟਇੰਡੀਜ਼ ਦੇ ਵਿਰੁੱਧ ਟੈਸਟ ਸੀਰੀਜ਼ ਵਿਚ 0-1 ਨਾਲ ਹਾਰ ਤੋਂ ਬਾਅਦ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਰੂਟ ਨੇ ਸ਼ੁੱਕਰਵਾਰ ਨੂੰ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ।
ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
ਵਾਨ ਨੇ ਕਿਹਾ ਕਿ ਸਟੋਕਸ ਤੋਂ ਇਲਾਵਾ ਅਜਿਹਾ ਕੋਈ ਹੋਰ ਨਹੀਂ ਦਿਖਦਾ ਜਿਸਦੀ ਟੀਮ ਵਿਚ ਜਗ੍ਹਾ ਪੱਕੀ ਹੋਵੇ ਅਤੇ ਇਸ ਅਹੁਦੇ ਦੀ ਜ਼ਿੰਮੇਦਾਰੀ ਚੁੱਕ ਸਕੇ। ਉਨ੍ਹਾਂ ਨੇ ਕਿਹਾ ਕਿ ਬੇਨ ਸਟੋਕਸ ਦੇ ਰੂਪ ਵਿਚ ਤੁਹਾਡੇ ਕੋਲ ਅਜਿਹਾ ਖਿਡਾਰੀ ਹੈ, ਜਿਦਸ ਦੇ ਕੋਲ ਕ੍ਰਿਕਟ ਦੇ ਲਈ ਜ਼ਰੂਰੀ ਸਮਾਰਟ ਦਿਮਾਗ ਹੈ। ਉਸ ਨੂੰ ਜੇਕਰ ਮੌਕਾ ਮਿਲਦਾ ਹੈ ਤਾਂ ਉਹ ਪੂਰੀ ਤਰ੍ਹਾਂ ਸਮਰਪਿਤ ਹੋਵੇਗਾ। ਉਸ ਨੂੰ ਸਾਥੀ ਖਿਡਾਰੀਆਂ ਦਾ ਸਨਮਾਨ ਵੀ ਹਾਸਲ ਹੈ। ਇੰਗਲੈਂਡ ਦਾ 1999-2003 ਤੱਕ ਅਗਵਾਈ ਕਰਨ ਵਾਲੇ ਹੁਸੈਨ ਨੇ ਵੀ ਸਟੋਕਸ ਨੂੰ ਟੈਸਟ ਕਪਤਾਨ ਦੇ ਰੂਪ ਵਿਚ ਅਹੁਦਾ ਸੰਭਾਲਣ ਦਾ ਸਮਰਥਨ ਕੀਤਾ।
ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ
ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਸ ਅਹੁਦੇ ਦੇ ਲਈ ਸਾਫ ਤੌਰ 'ਤੇ ਬੇਨ ਸਟੋਕਸ ਪਹਿਲੇ ਹਨ। ਸਟੋਕਸ ਨੇ ਇਕ ਕ੍ਰਿਕਟਰ ਦੇ ਰੂਪ ਵਿਚ ਕੁਝ ਸ਼ਾਨਦਾਰ ਚੀਜ਼ਾਂ ਕੀਤੀਆਂ ਹਨ ਅਤੇ ਉਸ ਦੇ ਕੋਲ ਇਕ ਬਹੁਤ ਹੀ ਸਮਾਰਟ ਕ੍ਰਿਕਟ ਦਿਮਾਗ ਹੈ। ਉਨ੍ਹਾਂ ਨੇ ਇਸ ਨੂੰ ਵਿਸ਼ਵ ਕੱਪ ਦੇ ਫਾਈਨਲ ਵਿਚ ਦਿਖਾਇਆ ਹੈ, ਉਨਾਂ ਨੇ ਹੇਡਿੰਗਲੇ ਵਿਚ ਦਿਖਾਇਆ ਯਾਦਗਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਰੂਟ ਦੀ ਗੈਰਮੌਜੂਦਗੀ ਵਿਚ ਕਈ ਵਾਰ ਟੀਮ ਦੀ ਅਗਵਾਈ ਕੀਤੀ ਹੈ। ਇੰਗਲੈਂਡ ਦੀ ਟੀਮ ਦਾ 1993 ਤੋਂ 1998 ਤੱਕ ਦੀ ਅਗਵਾਈ ਕਰਨ ਵਾਲੇ ਇਕ ਹੋਰ ਸਾਬਕਾ ਕਪਤਾਨ ਮਾਈਕਲ ਐਥਰਟਨ ਨੇ ਵੀ ਇਸ ਅਹੁਦੇ ਦੇ ਲਈ ਸਟੋਕਸ ਨੂੰ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨੂੰ ਚੁਣਨਾ ਹੋਵੇਗਾ, ਜਿਸਦੀ ਜਗ੍ਹਾ ਟੀਮ ਵਿਚ ਪੱਕੀ ਹੋਵੇ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ
NEXT STORY