ਨਵੀਂ ਦਿੱਲੀ: ਤੁਰਕੀ ਦੇ ਸਾਬਕਾ ਫੁੱਟਬਾਲਰ ਐਮਰੇ ਆਸਿਕ ਦਾ ਕਥਿਤ ਅਫੇਅਰ ਨੂੰ ਲੈ ਕੇ ਪਤਨੀ ਯਗਮੂਰ ਨਾਲ ਝਗੜਾ ਚੱਲ ਰਿਹਾ ਹੈ। ਆਸਿਕ ਦੀ ਪਤਨੀ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਆਪਣੇ ਪਤੀ ਦੇ ਅਫੇਅਰ ਤੋਂ ਤੰਗ ਆ ਕੇ ਉਸ ਮਾਰਨ ਦੀ ਤੱਕ ਦੇ ਸੁਪਾਰੀ ਦੇ ਦਿੱਤੀ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਘਰ 'ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਤੁਰਕੀ ਦੇ ਅਖ਼ਬਾਰ ਮੁਤਾਬਕ ਯਗਮੂਰ ਆਪਣੇ ਪਤੀ ਆਸਿਕ ਦੇ ਕਤਲ ਲਈ ਇਕ ਕਾਨਟ੍ਰੈਕਟ ਕਿੱਲਰ ਕੋਲ ਪਹੁੰਚ ਕੀਤੀ ਅਤੇ ਉਸ ਨੂੰ 9.30 ਕਰੋੜ ਰੁਪਏ ਦੀ ਸੁਪਾਰੀ ਦਿੱਤੀ। ਯਗਮੂਰ ਨੇ ਸੁਪਾਰੀ ਕਿੱਲਰ ਨੂੰ ਹਥਿਆਰ ਮੁਹੱਈਆ ਕਰਵਾਏ ਅਤੇ ਲਾਸ਼ ਨੂੰ ਟਿਕਾਣੇ ਲਗਾਉਣ 'ਚ ਉਸਦੀ ਮਦਦ ਕਰਨ ਦਾ ਵਾਅਦਾ ਵੀ ਕੀਤਾ। ਹਾਲਾਂਕਿ ਆਸਿਕ ਦੀ ਚੰਗੀ ਕਿਸਮਤ ਸੀ ਅਤੇ ਉਹ ਬਚ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਤੁਰਕੀ ਅਖ਼ਬਾਰ ਮੁਤਾਬਕ ਸੁਪਾਰੀ ਕਿੱਲਰ ਦਾ ਇਸ ਕਤਲ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨ ਬਦਲ ਗਿਆ ਅਤੇ ਉਸਨੇ ਆਸਿਕ ਨੂੰ ਉਸਦੀ ਪਤਨੀ ਦੀ ਸਾਜਿਸ਼ ਬਾਰੇ ਦੱਸਿਆ। ਖ਼ੁਲਾਸੇ ਤੋਂ ਬਾਅਦ ਆਸੀਕ ਦੀ ਪਤਨੀ ਯਗਮੂਰ ਅਤੇ ਸੁਪਾਰੀ ਕਿੱਲਰ ਸੁੰਗੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹੁਣ ਉਨ੍ਹਾਂ ਉਤੇ ਕਤਲ ਦੀ ਸਾਜ਼ਿਸ਼ ਕੇਸ ਦਾ ਚਲੇਗਾ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਸਿੱਧੂ ਵੱਲ ਝੁਕਾਅ ਸਬੰਧੀ ਕੈਪਟਨ ਖੇਮੇ 'ਚ ਹਲਚਲ!
ਦੱਸ ਦੇਈਏ ਕਿ ਅਸੀਕ ਅਤੇ ਯਗਮੂਰ ਦਾ ਵਿਆਹ 8 ਸਾਲ ਪਹਿਲਾਂ 2012 'ਚ ਹੋਇਆ ਸੀ। ਉਨ੍ਹਾਂ ਦੋਹਾਂ ਦੇ ਤਿੰਨ ਬੱਚੇ ਹਨ। ਆਸਿਕ ਨੇ ਤੁਰਕੀ ਲਈ 34 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਐੱਨ.ਸੀ.ਏ. ਨੇ ਦੋ ਸਾਲ 'ਚ ਮਾਵੀ-ਨਾਗਰਕੋਟੀ ਨੂੰ ਕੀਤਾ ਸੱਟਾਂ ਤੋਂ ਮੁਕਤ
NEXT STORY