ਕੋਲੰਬੋ— ਸ਼੍ਰੀਲੰਕਾ ਨੇ ਦੇਸ਼ 'ਚ ਕੋਚਾਂ ਅਤੇ ਹੋਰ ਸਹਾਇਕ ਸਟਾਫ ਨੂੰ ਉੱਨਤ ਸਿਖਲਾਈ ਪ੍ਰਦਾਨ ਕਰਨ ਦੇ ਬੋਰਡ ਦੇ ਯਤਨਾਂ ਦੇ ਹਿੱਸੇ ਵਜੋਂ ਸਾਬਕਾ ਭਾਰਤੀ ਗੇਂਦਬਾਜ਼ੀ ਕੋਚ ਭਰਤ ਅਰੁਣ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਹੈ। ਅਰੁਣ ਨੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਮਿਲ ਕੇ ਭਾਰਤ ਦੇ ਮਜ਼ਬੂਤ ਤੇਜ਼ ਹਮਲੇ ਨੂੰ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ- ਡੀਪਫੇਕ ਵੀਡੀਓ ਦਾ ਸ਼ਿਕਾਰ ਹੋਏ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਮੁੰਬਈ ਪੁਲਸ ਨੇ FIR ਕੀਤੀ ਦਰਜ
ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ, 'ਸ਼੍ਰੀਲੰਕਾ ਕ੍ਰਿਕੇਟ ਨੇ ਸਥਾਨਕ ਕੋਚਾਂ, ਟ੍ਰੇਨਰਾਂ ਅਤੇ ਫਿਜ਼ੀਓਜ਼ ਨੂੰ ਉੱਨਤ ਸਿਖਲਾਈ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁਝ ਨਾਮਵਰ ਪ੍ਰਤਿਭਾਵਾਂ ਦੀਆਂ ਸੇਵਾਵਾਂ ਹਾਸਲ ਕਰਨ ਦਾ ਫ਼ੈਸਲਾ ਕੀਤਾ ਹੈ।' ਅਰੁਣ ਤੋਂ ਇਲਾਵਾ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਜੌਂਟੀ ਰੋਡਸ ਅਤੇ ਮਸ਼ਹੂਰ ਫਿਜ਼ੀਓ ਐਲੇਕਸ ਕੋਨਟੌਰੀ ਨੂੰ ਵੀ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ- ਪ੍ਰਗਿਆਨੰਦਾ ਨੇ ਵਿਸ਼ਵ ਚੈਂ ਹੈਪੀਅਨ ਲੀਰੇਨ ਨੂੰ ਹਰਾਇਆ, ਆਨੰਦ ਨੂੰ ਪਿੱਛੇ ਛੱਡਿਆ, ਬਣਿਆ ਨੰਬਰ ਇਕ ਭਾਰਤੀ
ਕੌਂਟੌਰੀ ਨੇ ਪਹਿਲਾਂ ਸ਼੍ਰੀਲੰਕਾ ਦੀ ਰਾਸ਼ਟਰੀ ਟੀਮ ਨਾਲ ਕੰਮ ਕੀਤਾ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਸੀਈਓ ਜਿਓਫ ਐਲਾਰਡਾਈਸ ਨੇ ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਰਾਨਿਲ ਵਿਕਰਮਸਿੰਘੇ ਅਤੇ ਖੇਡ ਮੰਤਰੀ ਹਰੀਨ ਫਰਨਾਂਡੋ ਨਾਲ ਮੁਲਾਕਾਤ ਕੀਤੀ ਸੀ, ਜਿਸ ਕਾਰਨ ਸ਼੍ਰੀਲੰਕਾ ਬੋਰਡ ਨੂੰ ਉਮੀਦ ਹੈ ਕਿ ਉਸਦੀ ਮੁਅੱਤਲੀ ਹਟਾ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅੰਨਾ ਬਲਿੰਕੋਵਾ ਨੇ ਰਿਕਾਰਡ ਟਾਈਬ੍ਰੇਕਰ ’ਚ ਕੀਤਾ ਉਲਟਫੇਰ
NEXT STORY