ਮੈਲਬੋਰਨ-ਟਾਪ ਦਰਜਾ ਪ੍ਰਾਪਤ ਇਗਾ ਸਵਿਆਤੇਕ ਨੇ ਤੀਜੇ ਸੈੱਟ ’ਚ 1-4 ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 2022 ਦੀ ਉਪ-ਜੇਤੂ ਡੈਨੀਅਲ ਕੋਲਿੰਸ ਨੂੰ 6-4, 3-6, 6-4 ਨਾਲ ਹਰਾ ਕੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। ਦੂਜੇ ਦੌਰ ਦੇ ਹੋਰ ਮੈਚਾਂ ’ਚ 57ਵੀਂ ਰੈਂਕਿੰਗ ਦੀ ਅੰਨਾ ਬਲਿੰਕੋਵਾ ਨੇ ਪਿਛਲੇ ਸਾਲ ਇੱਥੇ ਉਪ-ਜੇਤੂ ਰਹੀ ਅਤੇ 2022 ਵਿੰਬਲਡਨ ਚੈਂਪੀਅਨ ਐਲੇਨਾ ਰਿਬਾਕਿਨਾ ਨੂੰ ਮਹਿਲਾ ਗਰੈਂਡ ਸਲੈਮ ਦੇ ਸਭ ਤੋਂ ਲੰਬੇ ਟਾਈਬ੍ਰੇਕਰ ’ਚ 6-4, 4-6, 7-6 (20) ਨਾਲ ਹਰਾ ਕੇ ਉਲਟਫੇਰ ਕੀਤਾ। ਇਹ ਟਾਈਬ੍ਰੇਕਰ 42 ਅੰਕਾਂ ਦੇ ਹਿਸਾਬ ਨਾਲ ਮਹਿਲਾ ਮੇਜਰ ਦਾ ਸਭ ਤੋਂ ਵੱਡਾ ਟਾਈਬ੍ਰੇਕਰ ਰਿਹਾ।
ਇਹ ਵੀ ਪੜ੍ਹੋ- ਭਾਰਤ 'ਚ ਸੀਰੀਜ਼ ਜਿੱਤਣ ਲਈ ਪ੍ਰਸ਼ੰਸਕ ਬਣਾਓ : ਇੰਗਲੈਂਡ ਦੇ ਸਾਬਰਾ ਤੇਜ਼ ਗੇਂਦਬਾਜ਼
4 ਵਾਰ ਦੀ ਮੇਜਰ ਜੇਤੂ ਸਵਿਆਤੇਕ ਦਾ ਸਾਹਮਣਾ ਹੁਣ 50ਵਾਂ ਦਰਜਾ ਪ੍ਰਾਪਤ ਲਿੰਡਾ ਨੋਸਕੋਵਾ ਨਾਲ ਹੋਵੇਗਾ, ਜਿਸ ਨੇ ਅਮਰੀਕੀ ਕੁਆਲੀਫਾਇਰ ਮੈਕਾਰਟਨੇ ਕੇਸਲਰ ’ਤੇ 6-3, 1-6, 6-4 ਨਾਲ ਜਿੱਤ ਹਾਸਲ ਕੀਤੀ। 5ਵੀਂ ਰੈਂਕਿੰਗ ਦੀ ਜੈਸਿਕਾ ਪੇਗੁਲਾ ਦਾ ਸਫਰ ਕਲਾਰਾ ਬੁਰੇਲ ਨਾਲ 4-6, 2-6 ਨਾਲ ਹਾਰ ਕੇ ਖਤਮ ਹੋ ਗਿਆ। ਉਸ ਦੀ ਅਮਰੀਕੀ ਸਾਥੀ ਸਲੋਆਨੇ ਸਟੀਫਨਸ ਨੇ 14ਵਾਂ ਦਰਜਾ ਪ੍ਰਾਪਤ ਡਾਰੀਆ ਕਾਸਾਤਕੀਨਾ ਨੂੰ 4-6, 6-3, 6-3 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਜੇਲੇਨਾ ਓਸਟਪੈਂਕੋ, ਝੇਂਗ ਕਿਨਵੇਨ, ਐਲੀਨਾ ਸਵਿਤੋਲੀਨਾ ਅਤੇ ਐਮਾ ਨਵਾਰੋ ਵੀ ਆਪਣੇ ਮੈਚ ਜਿੱਤਣ ’ਚ ਸਫਲ ਰਹੀਆਂ। ਜਦੋਂਕਿ 2021 ਅਮਰੀਕੀ ਓਪਨ ਚੈਂਪੀਅਨ ਐਮਾ ਰਾਦੁਕਾਨੂ ਨੂੰ ਵਾਂਗ ਯਾਫਾਨ ਤੋਂ 4-6, 6-4, 4-6 ਨਾਲ ਹਾਰ ਮਿਲੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰਿਯਾਂਸ਼ੂ ਨੂੰ ਹਰਾ ਕੇ ਪ੍ਰਣਯ ਇੰਡੀਆ ਓਪਨ ਦੇ ਕੁਆਰਟਰ ਫਾਈਨਲ ’ਚ, ਸਾਤਵਿਕ-ਚਿਰਾਗ ਵੀ ਜਿੱਤੇ
NEXT STORY