ਨਵੀਂ ਦਿੱਲੀ- ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਚੇਤਨ ਚੌਹਾਨ ਦਾ ਕੋਵਿਡ-19 ਸਬੰਧੀ ਦਿੱਕਤਾਂ ਦੇ ਚੱਲਦੇ ਐਤਵਾਰ ਨੂੰ ਦਿਹਾਂਤ ਹੋ ਗਿਆ। ਉਸਦੇ ਭਰਾ ਪੁਸ਼ਪੇਂਦਰ ਚੌਹਾਨ ਨੇ ਇਹ ਜਾਣਕਾਰੀ ਦਿੱਤੀ। ਚੌਹਾਨ ਨੂੰ ਕਰੀਬ 36 ਘੰਟੇ ਤੋਂ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਹੋਇਆ ਸੀ, ਉਹ 73 ਸਾਲ ਦੇ ਸਨ। ਭਾਰਤ ਦੇ ਲਈ 40 ਟੈਸਟ ਖੇਡਣ ਵਾਲੇ ਚੌਹਾਨ ਦੇ ਪਰਿਵਾਰ 'ਚ ਪਤਨੀ ਤੇ ਬੇਟਾ ਵਿਨਾਇਕ ਹੈ। ਵਿਨਾਇਕ ਮੈਲਬੋਰਨ ਤੋਂ ਸ਼ਾਮ ਤੱਕ ਇੱਥੇ ਪਹੁੰਚੇਗਾ।
ਪੁਸ਼ਪੇਂਦਰ ਨੇ ਕਿਹਾ ਮੇਰਾ ਵੱਡਾ ਭਰਾ ਚੇਤਨ ਚੌਹਾਨ ਬੀਮਾਰੀ ਨਾਲ ਲੜਦੇ ਹੋਏ ਅੱਜ ਸਾਨੂੰ ਛੱਡ ਕੇ ਚਲਾ ਗਿਆ। ਚੇਤਨ ਦਾ ਬੇਟਾ ਵਿਨਾਇਕ ਕਿਸੇ ਵੀ ਸਮੇਂ ਪਹੁੰਚ ਜਾਵੇਗਾ ਤੇ ਫਿਰ ਅਸੀਂ ਉਸਦਾ ਅੰਤਿਮ ਸੰਸਕਾਰ ਕਰਾਂਗੇ। ਚੌਹਾਨ ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 12 ਜੁਲਾਈ ਨੂੰ ਲਖਨਊ ਦੇ ਸੰਜੇ ਗਾਂਧੀ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਸੀ। ਕਿਡਨੀ ਸਬੰਧੀ ਬੀਮਾਰੀਆਂ ਦੇ ਕਾਰਨ ਉਸਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਂਦਾਤਾ ਹਸਪਤਾਲ 'ਚ ਸ਼ਿਫਟ ਕੀਤਾ ਗਿਆ। ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਕਈ ਮਹੱਤਵਪੂਰਨ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਨ੍ਹਾਂ ਨੂੰ ਵੇਂਟੀਲੇਟਰ 'ਤੇ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਇਕ ਸਮੇਂ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਚੇਤਨ ਚੌਹਾਨ ਤੇ ਸੁਨੀਲ ਗਾਵਸਕਰ ਦੀ ਸਲਾਮੀ ਜੋੜੀ ਗੇਂਦਬਾਜ਼ਾਂ ਦੀ ਟੱਕਰ ਲੈਣ ਦੇ ਲਈ ਮਸ਼ਹੂਰ ਸੀ। ਚੌਹਾਨ ਨੇ 25 ਦਸੰਬਰ 1969 ਨੂੰ ਨਿਊਜ਼ੀਲੈਂਡ ਦੇ ਵਿਰੁੱਧ ਟੈਸਟ ਮੈਚ ਖੇਡ ਕੇ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਜਦਕਿ ਉਸਦਾ ਆਖਰੀ ਮੈਚ ਵੀ 1981 'ਚ ਨਿਊਜ਼ੀਲੈਂਡ ਵਿਰੁੱਧ ਸੀ।
ਧੋਨੀ ਦੇ ਸੰਨਿਆਸ ਲੈਣ ਮਗਰੋਂ ਭਾਵੁਕ ਹੋਈ ਪਤਨੀ ਸਾਕਸ਼ੀ, ਕੀਤਾ ਇਹ ਟਵੀਟ
NEXT STORY