ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਜਾਕ ਐਡਵਰਡਸ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਐਡਵਰਡਸ ਨੂੰ ਬਿੱਗ ਹਿਟਰ ਵਿਕਟਕੀਪਰ ਬੱਲੇਬਾਜ਼ ਦੇ ਤੌਰ ’ਤੇ ਯਾਦ ਕੀਤਾ ਜਾਵੇਗਾ। ਐਡਵਰਡਸ ਨੇ ਨਿਊਜ਼ੀਲੈਂਡ ਵੱਲੋਂ 6 ਟੈਸਟ ਮੈਚਾਂ ਅਤੇ 8 ਵਨ ਡੇ ਕੌਮਾਂਤਰੀ ਮੈਚ ਖੇਡੇ ਹਨ। ਸੈਂਟ੍ਰਲ ਡਿਸਟ੍ਰਿਕਟ ਪ੍ਰੋਵਿੰਸ ਨੇ ਸੋਮਵਾਰ ਨੂੰ ਉਸ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਦਿਹਾਂਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਐਡਵਰਡਸ ਨੇ 1974 ਤੋਂ 1985 ਵਿਚਾਲੇ ਸੈਂਟ੍ਰਲ ਡਿਸਟ੍ਰਿਕਟ ਪ੍ਰਵਿੰਸ ਟੀਮ ਤੋਂ 67 ਫਰਸਟ ਕਲਾਸ ਮੈਚ ਖੇਡੇ ਸੀ। ਐਡਵਰਡਸ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਲਈ ਮਸ਼ਹੂਰ ਸੀ, ਜਿਸ ਦੀ ਬੱਲੇਬਾਜ਼ੀ ਸ਼ੈਲੀ ਟੀ-20 ਦੇ ਫਾਰਮੈਟ ਦੀ ਸੀ ਪਰ ਉਸ ਦੇ ਜਮਾਨੇ ਵਿਚ ਟੀ-20 ਫਾਰਮੈਟ ਦੇ ਮੈਚ ਨਹੀਂ ਖੇਡੇ ਜਾਂਦੇ ਸੀ।

ਐਡਵਰਡਸ ਦਾ ਟੈਸਟ ਕ੍ਰਿਕਟ ਵਿਚ ਸਰਵਸ੍ਰੇਸ਼ਠ ਸਮਾਂ 1978 ਵਿਚ ਆਕਲੈਂਡ ਵਿਚ ਰਿਹਾ ਸੀ, ਜਦੋਂ ਉਸ ਨੇ ਇੰਗਲੈਂਡ ਖਿਲਾਫ ਦੋਵੇਂ ਪਾਰੀਆਂ ਵਿਚ ਅਰਧ ਸੈਂਕੜੇ ਬਣਾਏ ਸੀ। ਐਡਵਰਡਸ ਨੇ 8 ਟੈਸਟ ਮੈਚਾਂ ਵਿਚ 25.13 ਦੀ ਔਸਤ ਨਾਲ 377 ਦੌੜਾਂ ਬਣਾਈਆਂ। ਉਸ ਦੇ ਨਾਂ 3 ਟੈਸਟ ਅਰਧ ਸੈਂਕੜੇ ਦਰਜ ਹਨ। ਉੱਥੇ ਹੀ ਕੌਮਾਂਤਰੀ ਵਿਚ ਉਸ ਨੇ 6 ਮੈਚਾਂ ਵਿਚ 23 ਦੀ ਔਸਤ ਨਾਲ 138 ਦੌੜਾਂ ਬਣਾਈਆਂ।

IPL ਖੇਡਣ ਲਈ ਆਸਟਰੇਲੀਆਈ ਕ੍ਰਿਕਟਰਾਂ ਨੇ ਵਿਰਾਟ ਦੀ ਕੀਤੀ ਸੀ ਚਾਪਲੂਸੀ : ਕਲਾਰਕ
NEXT STORY