ਸਪੋਰਟਸ ਡੈਸਕ : ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਾਰਨ ਆਸਟਰੇਲੀਆ ਦੌਰੇ ’ਤੇ ਆਈ ਟੀਮ ਇੰਡੀਆ ਦੇ ਪ੍ਰਤੀ ਕੰਗਾਰੂ ਖਿਡਾਰੀਆਂ ਨੇ ਨਰਮ ਰਵੱਈਆ ਅਪਣਾਇਆ ਸੀ। ਖਾਸ ਤੌਰ ’ਤੇ ਭਾਰਤ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪ੍ਰਤੀ। ਕਲਾਰਕ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਵਿਚ ਲੱਖਾਂ ਡਾਲਰ ਦਾ ਕਰਾਰ ਹਾਸਲ ਦੀ ਸੰਭਾਵਨਾ ਕਾਰਨ ਉਹ ਵਿਰਾਟ ਕੋਹਲੀ ਨੂੰ ਖੁਸ਼ ਕਰਨ ਵਿਚ ਲੱਗੇ ਸੀ। 2018-19 ਵਿਚ ਆਸਟਰੇਲੀਆ ਦੌਰੇ ’ਤੇ ਗਈ ਟੀਮ ਇੰਡੀਆ ਨੇ 4 ਮੈਚਾਂ ਦੀ ਟੈਸਟ ਸੀਰੀਜ਼ ਵਿਚ 2-1 ਨਾਲ ਜਿੱਤ ਹਾਸਲ ਕੀਤੀ ਸੀ। ਤਦ ਟੀਮ ਇੰਡੀਆ ਨੇ 71 ਸਾਲ ਦੇ ਇਤਿਹਾਸ ਵਿਚ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ। ਹਾਲਾਂਕਿ, ਬਾਲ ਟੈਂਪਰਿੰਗ ਵਿਚ ਦੋਸ਼ੀ ਪਾਏ ਜਾਣ ਕਾਰਨ ਉਸ ਸਮੇਂ ਦੇ ਆਸਟਰੇਲੀਆਈ ਟੀਮ ਵਿਚ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨਹੀਂ ਖੇਡੇ ਸੀ।

ਮੀਡੀਆ ਨਾਲ ਗੱਲਬਾਤ ’ਤੇ ਬੋਲਦਿਆਂ ਕਲਾਰਕ ਨੇ ਕਿਹਾ, ‘‘ਹਰ ਕੋਈ ਜਾਣਦਾ ਹੈ ਕਿ ਆਰਥਿਕ ਤੌਰ ’ਤੇ ਭਾਰਤੀ ਕ੍ਰਿਕਟ ਕਿੰਨੀ ਤਾਕਤਵਰ ਹੈ। ਫਿਰ ਚਾਹੇ ਉਹ ਕੌਮਾਂਤਰੀ ਪੱਧਰ ’ਤੇ ਹੋਵੇ ਜਾਂ ਘਰੇਲੂ ਪੱਧਰ ’ਤੇ ਆਈ. ਪੀ. ਐੱਲ. ਕਾਰਨ। ਮੈਨੂੰ ਲਗਦਾ ਹੈ ਕਿ ਆਸਟਰੇਲੀਆ ਕ੍ਰਿਕਟ ਅਤੇ ਸ਼ਾਇਦ ਦੂਜੀ ਹਰ ਛੋਟੀਆਂ ਟੀਮਾਂ ਕੁਝ ਸਮੇਂ ਦੇ ਲਈ ਭਾਰਤ ਨੂੰ ਖੁਸ਼ ਕਰਨ ਵਿਚ ਰੁੱਝੀਆਂ ਸੀ। ਉਹ ਕੋਹਲੀ ਜਾਂ ਹੋਰ ਭਾਰਤੀ ਖਿਡਾਰੀਆਂ ਨੂੰ ਸਲੈਜ ਕਰਨ ’ਚ ਡਰ ਰਹੇ ਸੀ, ਕਿਉਂਕਿ ਉਸ ਨੂੰ ਅਪ੍ਰੈਲ ਵਿਚ ਉਸ ਦੇ ਨਾਲ ਖੇਡਣਾ ਸੀ।

ਪਿਛਲੇ ਸਾਲ ਦਸੰਬਰ ਵਿਚ ਹੋਈ ਆਈ. ਪੀ. ਐੱਲ. ਨੀਲਾਮੀ ਵਿਚ ਪੈਟ ਕਮਿੰਸ ਨੂੰ ਕੋਲਕਾਤਾ ਨਾਈਟਰਾਈਡਰਜ਼ ਨੇ 15.5 ਕਰੋੜ ਰੁਪਏ ਦੀ ਰਿਕਾਰਡ ਰਾਸ਼ੀ ਵਿਚ ਖਰੀਦਿਆ ਸੀ। ਉਹ ਸਭ ਤੋਂ ਮਹਿੰਗੇ ਕ੍ਰਿਕਟਰ ਸਨ। ਉੱਥੇ ਹੀ ਕਿੰਗਜ਼ ਇਲੈਵਨ ਪੰਜਾਬ ਨੇ ਗਲੈਨ ਮੈਕਸਵੈਲ ਨੂੰ 10.75 ਕਰੋੜ ਰੁਪਏ ਵਿਚ ਖਰੀਦਿਆ ਸੀ। ਇਕ ਹੋਰ ਆਸਟਰੇਲੀਆਈ ਸੀ ਨਾਥਨ ਕੁਲਟਰ ਨਾਈਲ, ਜਿਸ ਨੂੰ ਮੁੰਬਈ ਇੰਡੀਅਨਜ਼ ਨੇ 8 ਕਰੋੜ ਰੁਪਏ ਵਿਚ ਖਰੀਦਿਆ ਸੀ। ਦੱਸ ਦਈਏ ਕਿ ਕਲਾਰਕ ਵੀ ਆਈ. ਪੀ. ਐੱਲ. ਖੇਡ ਚੁੱਕੇ ਹਨ। ਉਹ ਆਈ. ਪੀ. ਐੱਲ. ਵਿਚ ਪੁਣੇ ਵਾਰਿਅਰਸ ਦੇ ਲਈ ਖੇਡੇ ਸਨ।
ਮਾਂ ਚੀਨੀ ਹੋਣ ਕਾਰਨ ਭਾਰਤੀ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੂੰ ਲੋਕ ਬੁਲਾ ਰਹੇ ਹਨ ‘ਹਾਫ ਕੋਰੋਨਾ’
NEXT STORY