ਸਪੋਰਟਸ ਡੈਸਕ- ਭਾਰਤ ਸਰਕਾਰ ਨੇ ਮਨੂ ਭਾਕਰ ਅਤੇ ਡੀ ਗੁਕੇਸ਼ ਸਮੇਤ 4 ਖਿਡਾਰੀਆਂ ਨੂੰ ਖੇਲ ਰਤਨ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਜਦਕਿ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਮਿਲੇਗਾ। ਮਨੂ ਭਾਕਰ ਅਤੇ ਡੀ ਗੁਕੇਸ਼ ਤੋਂ ਇਲਾਵਾ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਪੈਰਾ ਐਥਲੀਟ ਖਿਡਾਰੀ ਪ੍ਰਵੀਨ ਕੁਮਾਰ ਨੂੰ ਵੀ ਖੇਡ ਰਤਨ ਪੁਰਸਕਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 32 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਮਿਲੇਗਾ। ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨਗੇ।
ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਧਿਆਨਚੰਦ ਖੇਡ ਰਤਨ ਪੁਰਸਕਾਰ 2024
1. ਡੀ ਗੁਕੇਸ਼ (ਸ਼ਤਰੰਜ)
2. ਹਰਮਨਪ੍ਰੀਤ ਸਿੰਘ (ਹਾਕੀ)
3. ਪ੍ਰਵੀਨ ਕੁਮਾਰ (ਪੈਰਾ ਅਥਲੈਟਿਕਸ)
4. ਮਨੂ ਭਾਕਰ (ਸ਼ੂਟਿੰਗ)
ਦੇਖੋ ਕਿਸਨੂੰ ਮਿਲੇਗਾ ਅਰਜੁਨ ਪੁਰਸਕਾਰ
1. ਜੋਤੀ ਯਾਰਾਜੀ (ਅਥਲੈਟਿਕਸ)
2. ਅੰਨੂ ਰਾਣੀ (ਅਥਲੈਟਿਕਸ)
3. ਨੀਤੂ (ਬਾਕਸਿੰਗ)
4. ਸਵੀਟੀ (ਬਾਕਸਿੰਗ)
5. ਵੰਤਿਕਾ ਅਗਰਵਾਲ (ਸ਼ਤਰੰਜ)
6. ਸਲੀਮਾ ਟੇਟੇ (ਹਾਕੀ)
7. ਅਭਿਸ਼ੇਕ (ਹਾਕੀ)
8. ਸੰਜੇ (ਹਾਕੀ)
9. ਜਰਮਨਪ੍ਰੀਤ ਸਿੰਘ (ਹਾਕੀ)
10. ਸੁਖਜੀਤ ਸਿੰਘ (ਹਾਕੀ)
11. ਰਾਕੇਸ਼ ਕੁਮਾਰ (ਪੈਰਾ ਤੀਰਅੰਦਾਜ਼ੀ)
12. ਪ੍ਰੀਤੀ ਪਾਲ (ਪੈਰਾ ਅਥਲੈਟਿਕਸ)
13. ਜੀਵਨਜੀ ਦੀਪਤੀ (ਪੈਰਾ ਅਥਲੈਟਿਕਸ)
14. ਅਜੀਤ ਸਿੰਘ (ਪੈਰਾ ਅਥਲੈਟਿਕਸ)
15. ਸਚਿਨ ਸਰਜੇਰਾਓ ਖਿਲਾੜੀ (ਪੈਰਾ ਅਥਲੈਟਿਕਸ)
16. ਧਰਮਬੀਰ (ਪੈਰਾ ਅਥਲੈਟਿਕਸ)
17. ਪ੍ਰਣਬ ਸੁਰਮਾ (ਪੈਰਾ ਅਥਲੈਟਿਕਸ)
18. ਐਚ ਹੋਕਾਟੋ ਸੇਮਾ (ਪੈਰਾ ਅਥਲੈਟਿਕਸ)
19. ਸਿਮਰਨ ਜੀ (ਪੈਰਾ ਅਥਲੈਟਿਕਸ)
20. ਨਵਦੀਪ (ਪੈਰਾ ਅਥਲੈਟਿਕਸ)
21. ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ)
22. ਤੁਲਸੀਮਤੀ ਮੁਰੁਗੇਸਨ (ਪੈਰਾ ਬੈਡਮਿੰਟਨ)
23. ਨਿਤਿਆ ਸ਼੍ਰੀ ਸੁਮਤੀ ਸਿਵਨ (ਪੈਰਾ ਬੈਡਮਿੰਟਨ)
24. ਮਨੀਸ਼ਾ ਰਾਮਦਾਸ (ਪੈਰਾ ਬੈਡਮਿੰਟਨ)
25. ਕਪਿਲ ਪਰਮਾਰ (ਪੈਰਾ ਜੂਡੋ)
26. ਮੋਨਾ ਅਗਰਵਾਲ (ਪੈਰਾ ਸ਼ੂਟਿੰਗ)
27. ਰੁਬੀਨਾ ਫਰਾਂਸਿਸ (ਪੈਰਾ ਸ਼ੂਟਿੰਗ)
28. ਸਵਪਨਿਲ ਸੁਰੇਸ਼ ਕੁਸਾਲੇ (ਸ਼ੂਟਿੰਗ)
29. ਸਰਬਜੋਤ ਸਿੰਘ (ਸ਼ੂਟਿੰਗ)
30. ਅਭੈ ਸਿੰਘ (ਸਕੁਐਸ਼)
31. ਸਾਜਨ ਪ੍ਰਕਾਸ਼ (ਤੈਰਾਕੀ)
32. ਅਮਨ (ਕੁਸ਼ਤੀ)
ਖੇਡਾਂ (ਜੀਵਨ ਭਰ) ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅਰਜੁਨ ਪੁਰਸਕਾਰ
1. ਸੁੱਚਾ ਸਿੰਘ (ਅਥਲੈਟਿਕਸ)
2. ਮੁਰਲੀਕਾਂਤ ਰਾਜਾਰਾਮ ਪੇਟਕਰ (ਪੈਰਾ-ਤੈਰਾਕੀ)
ਦਰੋਣਾਚਾਰੀਆ ਪੁਰਸਕਾਰ (ਰੈਗੂਲਰ ਸ਼੍ਰੇਣੀ)
1. ਸੁਭਾਸ਼ ਰਾਣਾ (ਪੈਰਾ-ਸ਼ੂਟਿੰਗ)
2. ਦੀਪਾਲੀ ਦੇਸ਼ਪਾਂਡੇ (ਸ਼ੂਟਿੰਗ)
3. ਸੰਦੀਪ ਸਾਂਗਵਾਨ (ਹਾਕੀ)
ਦਰੋਣਾਚਾਰੀਆ ਅਵਾਰਡ (ਲਾਈਫਟਾਈਮ ਸ਼੍ਰੇਣੀ)
1. ਸ. ਮੁਰਲੀਧਰਨ (ਬੈਡਮਿੰਟਨ)
2. ਅਰਮਾਂਡੋ ਐਗਨੇਲੋ ਕੋਲਾਕੋ (ਫੁੱਟਬਾਲ)
ਰਾਸ਼ਟਰੀ ਖੇਡ ਪ੍ਰਮੋਸ਼ਨ ਅਵਾਰਡ
1. ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ
ਮੌਲਾਨਾ ਅਬੁਲ ਕਲਾਮ ਆਜ਼ਾਦ (MAKA) ਟਰਾਫੀ 2024
1 ਚੰਡੀਗੜ੍ਹ ਯੂਨੀਵਰਸਿਟੀ (ਸਮੁੱਚੀ ਜੇਤੂ ਯੂਨੀਵਰਸਿਟੀ)
2. ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, (ਪਹਿਲੀ ਰਨਰ-ਅੱਪ ਯੂਨੀਵਰਸਿਟੀ)
3. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਦੂਜੀ ਰਨਰ ਅੱਪ ਯੂਨੀਵਰਸਿਟੀ)
ਵੱਡੀ ਖ਼ਬਰ: ਰੋਹਿਤ-ਬੁਮਰਾਹ ਨਹੀਂ ਸਗੋਂ ਇਹ ਖਿਡਾਰੀ ਸੰਭਾਲੇਗਾ ਟੈਸਟ ਟੀਮ ਦੀ ਕਮਾਨ
NEXT STORY