ਪੈਰਿਸ- ਫਰਾਂਸ ਤੇ ਇੰਗਲੈਂਡ ਨੇ ਆਪਣੇ-ਆਪਣੇ ਮੈਚ ਜਿੱਤ ਕੇ ਯੂਰੋ 2020 ਵਿਚ ਆਪਣੀ ਜਗ੍ਹਾ ਸੁਰੱਖਿਅਤ ਕੀਤੀ, ਜਦਕਿ ਕ੍ਰਿਸਟੀਆਨੋ ਰੋਨਾਲਡੋ ਦੀ ਹੈਟ੍ਰਿਕ ਦੇ ਦਮ 'ਤੇ ਪੁਰਤਗਾਲ ਵੀ ਇਸ ਮਹਾਦੀਪ ਫੁੱਟਬਾਲ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦੇ ਨੇੜੇ ਪਹੁੰਚ ਗਿਆ। ਫਰਾਂਸ ਨੇ ਓਲੀਵਰ ਗਿਰੋਡ ਦੇ ਆਖਰੀ ਪਲਾਂ ਵਿਚ ਪੈਨਲਟੀ 'ਤੇ ਕੀਤੇ ਗਏ ਗੋਲ ਦੇ ਦਮ 'ਤੇ ਮੋਲਦੋਵਾ ਨੂੰ 2-1 ਨਾਲ ਹਰਾਇਆ। ਫਰਾਂਸ ਨੇ ਤੁਰਕੀ ਤੇ ਆਈਸਲੈਂਡ ਵਿਚਾਲੇ ਮੈਚ ਗੋਲ-ਰਹਿਤ ਡਰਾਅ ਰਹਿਣ ਨਾਲ ਯੂਰੋ 2020 ਵਿਚ ਆਪਣੀ ਜਗ੍ਹਾ ਪੱਕੀ ਕੀਤੀ।
ਤੁਰਕੀ ਵੀ ਕੁਆਲੀਫਾਈ ਕਰਨ 'ਚ ਸਫਲ ਰਿਹਾ। ਓਧਰ ਲੰਡਨ ਵਿਚ ਇੰਗਲੈਂਡ ਨੇ ਆਪਣੇ 1000ਵੇਂ ਮੈਚ ਵਿਚ ਮੋਂਟ੍ਰੇਗ੍ਰੋ ਨੂੰ 7-0 ਨਾਲ ਕਰਾਰੀ ਹਾਰ ਦੇ ਕੇ ਯੂਰੋ 2020 ਲਈ ਕੁਆਲੀਫਾਈ ਕੀਤਾ। ਇੰਗਲੈਂਡ ਨੇ ਹਮਲਾਵਰ ਖੇਡ ਦਿਖਾਈ ਤੇ ਆਪਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਹੈਰੀਕੇਨ ਨੇ ਪਹਿਲੇ ਹਾਫ ਵਿਚ ਹੈਟ੍ਰਿਕ ਬਣਾਈ। ਕੁਆਲੀਫਾਇੰਗ ਮੁਹਿੰਮ ਵਿਚ ਉਹ ਹੁਣ ਤਕ 7 ਮੈਚਾਂ ਵਿਚ 11 ਗੋਲ ਕਰ ਚੁੱਕਾ ਹੈ। ਪੁਰਤਗਾਲ ਦੇ ਫਾਰੋ ਵਿਚ ਖੇਡੇ ਗਏ ਮੈਚ 'ਚ ਰੋਨਾਲਡੋ ਨੇ ਕੌਮਾਂਤਰੀ ਕਰੀਅਰ ਵਿਚ ਨੌਵੀਂ ਵਾਰ ਹੈਟ੍ਰਿਕ ਬਣਾਈ, ਜਿਸ ਨਾਲ ਉਸ ਦੀ ਟੀਮ ਨੇ ਲਿਥੂਵਾਨੀਆ ਨੂੰ 6-0 ਨਾਲ ਹਰਾਇਆ।
ਭਾਰਤ ਦੌਰੇ ਲਈ ਮਜ਼ਬੂਤ ਤੇ ਪ੍ਰਪੱਕ ਟੀਮ ਤਿਆਰ ਕਰੇਗਾ ਆਸਟਰੇਲੀਆ : ਲੈਂਗਰ
NEXT STORY