ਪੈਰਿਸ- ਸੀਨ ਨਦੀ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾਵਾਂ ਤੋਂ ਬਾਅਦ ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾ ਟ੍ਰਾਈਥਲਾਨ ਆਖਰਕਾਰ ਬੁੱਧਵਾਰ ਨੂੰ ਇੱਥੇ ਸਮਾਪਤ ਹੋ ਗਈ, ਜਿਸ ਵਿੱਚ ਮੇਜ਼ਬਾਨ ਫਰਾਂਸ ਦੀ ਕੈਸੈਂਡਰੇ ਬਿਊਗ੍ਰੈਂਡ ਨੇ ਸੋਨ ਤਮਗਾ ਜਿੱਤਿਆ। ਸੀਨ ਨਦੀ ਵਿੱਚ ਇੱਕ ਟ੍ਰਾਈਥਲੋਨ ਤੈਰਾਕੀ ਮੁਕਾਬਲਾ ਕਰਵਾਇਆ ਜਾਣਾ ਸੀ ਪਰ ਉਸ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਕੁਝ ਸਮੇਂ ਤੋਂ ਚਿੰਤਾਵਾਂ ਪੈਦਾ ਹੋਈਆਂ ਸਨ। ਇਸ ਕਾਰਨ ਇੱਥੇ ਪੁਰਸ਼ ਅਤੇ ਮਹਿਲਾ ਟ੍ਰਾਈਥਲਾਨ ਦੇ ਅਭਿਆਸ ਸੈਸ਼ਨ ਅਤੇ ਮੁੱਖ ਮੈਚ ਮੁਲਤਵੀ ਕਰਨੇ ਪਏ ਸਨ। ਬਿਊਗਰੈਂਡ ਨੇ ਇੱਕ ਘੰਟਾ, 54 ਮਿੰਟ ਅਤੇ 55 ਸਕਿੰਟ ਦਾ ਸਮਾਂ ਕੱਢ ਕੇ ਸਵਿਟਜ਼ਰਲੈਂਡ ਦੀ ਜੂਲੀ ਡੇਰੋਨ ਨੂੰ ਭੀੜ ਦੇ ਭਾਰੀ ਸਮਰਥਨ ਵਿੱਚ ਛੇ ਸਕਿੰਟਾਂ ਨਾਲ ਹਰਾਇਆ। ਬ੍ਰਿਟੇਨ ਦੀ ਬੇਥ ਪੋਟਰ ਨੇ ਕਾਂਸੀ ਦਾ ਤਮਗਾ ਜਿੱਤਿਆ।
Paris Olympics : ਲਕਸ਼ਯ ਸੇਨ ਨੇ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਨਾਕਆਊਟ ਲਈ ਕੀਤਾ ਕੁਆਲੀਫਾਈ
NEXT STORY