ਪੈਰਿਸ–ਫਰਾਂਸ ਦਾ ਕਹਿਣਾ ਹੈ ਕਿ ਉਸ ਨੇ 46 ਦੇਸ਼ਾਂ ਤੋਂ ਪੁੱਛਿਆ ਹੈ ਕਿ ਕੀ ਉਹ ਇਨ੍ਹਾਂ ਗਰਮੀਆਂ ਵਿਚ ਪੈਰਿਸ ਓਲੰਪਿਕ ਦੀ ਸੁਰੱਖਿਆ ’ਚ ਮਦਦ ਲਈ 2000 ਤੋਂ ਵੱਧ ਪੁਲਸ ਅਧਿਕਾਰੀ ਮੁਹੱਈਆ ਕਰਵਾਉਣ ਲਈ ਤਿਆਰ ਹਨ। ਆਯੋਜਨ ਸੰਭਾਵਿਤ ਹਮਲਿਆਂ ਵਿਰੁੱਧ ਸਖਤ ਚੌਕਸੀ ਵਰਤਦੇ ਹੋਏ ਇਕ ਸਦੀ ਵਿਚ ਫਰਾਂਸੀਸੀ ਰਾਜਧਾਨੀ ਦੀਆਂ ਪਹਿਲੀਆਂ ਖੇਡਾਂ ਲਈ ਸੁਰੱਖਿਆ ਯੋਜਨਾ ਨੂੰ ਆਖਰੀ ਰੂਪ ਦੇ ਰਹੇ ਹਨ।
ਗ੍ਰਹਿ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਦੇਸ਼ੀ ਸੁਰੱਖਿਆ ਸਹਾਇਤਾ ਲਈ ਅਪੀਲ ਜਨਵਰੀ ਵਿਚ ਕੀਤੀ ਗਈ ਸੀ, ਜਿਸ ਵਿਚ ਲਗਭਗ 2 ਹਜ਼ਾਰ 185 ਸੁਰੱਖਿਆ ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ। ਮੰਤਰਾਲਾ ਨੇ ਕਿਹਾ ਕਿ ਅਧਿਕਾਰੀਆਂ ਤੋਂ ਖੇਡਾਂ ਦੀ ਸੁਰੱਖਿਆ ਤੇ ‘ਦਰਸ਼ਕਾਂ ਦੇ ਤਜਰਬੇ’ ਅਤੇ ‘ਕੌਮਾਂਤਰੀ ਸਹਿਯੋਗ ਨੂੰ ਮਜ਼ਬੂਤ ਕਰਨ’ ਵਿਚ ਮਦਦ ਮੰਗੀ ਗਈ ਹੈ।
ਮੰਤਰਾਲਾ ਨੇ ਕਿਹਾ, ‘‘ਇਹ ਪ੍ਰਮੁੱਖ ਕੌਮਾਂਤਰੀ ਪ੍ਰੋਗਰਾਮਾਂ ਦੇ ਆਯੋਜਨ ਲਈ ਮੇਜ਼ਬਾਨੀ ਦੇਸ਼ਾਂ ਦਾ ਇਕ ਆਮ ਦ੍ਰਿਸ਼ਟੀਕੋਣ ਹੈ।’’
ਇਸ ਵਿਚ ਕਿਹਾ ਗਿਆ ਹੈ ਕਿ ਫਰਾਂਸ ਨੇ 2022 ਵਿਚ ਕਤਰ ਵਿਚ ਫੁੱਟਬਾਲ ਵਿਸ਼ਵ ਕੱਪ ਵਿਚ ਆਪਣੇ 200 ਜਵਾਨਾਂ ਨੂੰ ਭੇਜਿਆ ਸੀ ਤੇ ਪਿਛਲੇ ਸਾਲ ਫਰਾਂਸ ਵੱਲੋਂ ਆਯੋਜਿਤ ਰਗਬੀ ਵਿਸ਼ਵ ਕੱਪ ਦੀ ਸੁਰੱਖਿਆ ਲਈ ਯੂਰਪੀਅਨ ਦੇਸ਼ਾਂ ਦੇ 160 ਸੁਰੱਖਿਆ ਦਸਤੇ ਆਏ ਸਨ।
LSG vs PBKS, IPL 2024 : ਹੈੱਡ ਟੂ ਹੈੱਡ ਦੇ ਰਿਕਾਰਡ 'ਤੇ ਮਾਰੋ ਨਜ਼ਰ, ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
NEXT STORY