ਕਰਾਚੀ : ਪਾਕਿਸਤਾਨ ਸੁਪਰ ਲੀਗ ਦਾ 5ਵਾਂ ਸੈਸ਼ਨ ਦੇਸ਼ ਵਿਚ ਹੀ ਖੇਡਿਆ ਜਾਵੇਗਾ ਕਿਉਂਕਿ ਫ੍ਰੈਂਚਾਈਜ਼ੀ ਮਾਲਕਾਂ ਨੇ ਕ੍ਰਿਕਟ ਬੋਰਡ ਦੀ ਪੇਸ਼ਕਸ਼ 'ਤੇ ਮੰਜ਼ੂਰੀ ਦੇ ਦਿੱਤੀ ਹੈ। ਪੇਸ਼ਾਵਰ ਜਾਲਮੀ ਟੀਮ ਦੇ ਮਾਲਕ ਜਾਵੇਦ ਅਫਰੀਦੀ ਨੇ ਕਿਹਾ ਕਿ 6 ਟੀਮਾਂ ਦੇ ਮਾਲਕਾਂ ਦੀ ਸੋਮਵਾਰ ਨੂੰ ਹੋਈ ਬੈਠਕ ਵਿਚ ਇਸ 'ਤੇ ਸਹਿਮਤੀ ਬਣ ਗਈ ਹੈ ਕਿ ਪੀ. ਐੱਸ. ਐੱਲ. ਦੇ ਮਾਚ ਕਰਾਚੀ, ਲਾਹੌਰ, ਮੁਲਤਾਨ ਅਤੇ ਰਾਵਲਪਿੰਡੀ ਵਿਚ ਖੇਡੇ ਜਾਣਗੇ। ਇਨ੍ਹਾਂ ਫ੍ਰੈਂਚਾਈਜ਼ੀ ਮਾਲਕਾਂ ਦੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਅਤੇ ਮੈਨੇਜਿੰਗ ਡਾਈਰੈਕਰ ਵਸੀਮ ਖਾਨ ਨਾਲ ਲਾਹੌਰ ਵਿਚ ਮੁਲਾਕਾਤ ਹੋਈ ਸੀ।
ਅਫਰੀਦੀ ਨੇ ਕਿਹਾ, ''ਸਾਰੇ ਫ੍ਰੈਂਚਾਈਜ਼ੀ ਪੀ. ਐੱਸ. ਐੱਲ. ਵਿਚ ਖੇਡਣ ਨੂੰ ਰਾਜ਼ੀ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਮੁਨਾਫਾ ਹੋਵੇਗਾ ਅਤੇ ਘਾਟੇ ਘੱਟ ਹੋਣਗੇ।'' ਪੀ. ਐੱਸ. ਐੱਲ. ਦਾ 5ਵਾਂ ਸੈਸ਼ਨ ਅਗਲੇ ਸਾਲ ਫਰਵਰੀ ਮਾਰਚ ਵਿਚ ਖੇਡਿਆ ਜਾਵੇਗਾ। ਉਸਨੇ ਕਿਹਾ ਕਿ ਟੂਰਨਾਮੈਂਟ ਦੇ ਪਹਿਲੇ 4 ਸੈਸ਼ਨਾਂ ਦੇ ਅੱਧੇ ਤੋਂ ਵੱਧ ਮੈਚ ਯੂ. ਏ. ਈ. ਵਿਚ ਹੋਮ ਨਾਲ ਟੀਮਾਂ ਨੂੰ ਨੁਕਸਾਨ ਹੋਇਆ ਹੈ। ਉਸਨੇ ਇਹ ਵੀ ਕਿਹਾ ਕਿ ਜੇਕਰ ਵਿਦੇਸ਼ੀ ਖਿਡਾਰੀਆਂ ਨੂੰ ਇੱਥੇ ਖੇਡਣ ਤੋਂ ਇਤਰਾਜ਼ ਹੈ ਤਾਂ ਕੁਝ ਸਮਝੌਤੇ ਕਰਨੇ ਪੈਣਗੇ।
ਵਿਸ਼ਵ ਚੈਂਪੀਅਨ ਅੜਿੱਕਾ ਦੌੜਾਕ ਪੀਅਰਸਨ ਨੇ ਲਿਆ ਸੰਨਿਆਸ
NEXT STORY