ਪੈਰਿਸ— ਪੰਜਵਾਂ ਦਰਜਾ ਪ੍ਰਾਪਤ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਡੈੱਨਮਾਰਕ ਓਪਨ ਦੀ ਉਪ ਜੇਤੂ ਸਾਇਨਾ ਨੇਹਵਾਲ ਤੇ ਉਲੰਪਿਕ ਤਮਗਾ ਜੇਤੂ ਪੀ. ਵੀ ਸਿੰਧੂ ਨੇ ਵੀਰਵਾਰ ਨੂੰ ਸਖਤ ਸੰਘਰਸ਼ ਵਿਚ ਜਿੱਤ ਹਾਸਲ ਕਰ ਕੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਸ਼੍ਰੀਕਾਂਤ ਨੇ ਇਕ ਘੰਟਾ 13 ਮਿੰਟ ਤਕ ਚੱਲੇ ਮੁਕਾਬਲੇ ਵਿਚ ਕੋਰੀਆ ਦੇ ਲੀ ਡੋਂਗ ਕਿਊਨ ਨੂੰ 12-21, 21-16, 21-18 ਨਾਲ ਹਰਾਇਆ ਜਦਕਿ ਸਾਇਨਾ ਨੇ ਆਪਣੀ ਪੁਰਾਣੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੂਹਾਰਾ ਨੂੰ 10-21, 21-14, 21-17 ਨਾਲ ਹਰਾਇਆ। ਸਿੰਧੂ ਨੇ ਜਾਪਾਨ ਦੀ ਸਯਾਕਾ ਸਾਤੋ ਨੂੰ 46 ਮਿੰਟ 'ਚ 21-17, 21-16 ਨਾਲ ਹਰਾ ਦਿੱਤਾ।
ਭਾਰਤ ਨੇ ਚੀਨ ਤੋਂ ਜਿੱਤੀ ਸ਼ਤਰੰਜ ਸਮਿਟ ਸੀਰੀਜ਼
NEXT STORY