ਨਵੀਂ ਦਿੱਲੀ—ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਆਯੋਜਕਾਂ ਨੇ ਇਕ ਲਾਈਵ ਪ੍ਰਸਾਰਣ ਦੌਰਾਨ ਇਕ ਟੀ. ਵੀ. ਪੱਤਰਕਾਰ ਨਾਲ ਉਸ ਦੀ ਮਰਜੀ ਤੋਂ ਬਿਨਾ ਚੁੰਮਣ ਲਈ ਫਰਾਂਸ ਦੇ ਟੈਨਿਸ ਖਿਡਾਰੀ ਮੈਕਿਸਮ ਹੈਮੂ ਨੂੰ ਟੂਰਨਾਮੈਂਟ ਤੋਂ ਬਾਹਰ ਕੱਢ ਦਿੱਤਾ ਗਿਆ ਹੈ।
ਦਰਅਸਲ ਟੈਨਿਸ ਟੂਰਨਾਮੈਂਟ ਦੌਰਾਨ ਸੋਮਵਾਰ ਨੂੰ ਜਦੋਂ ਇਕ ਮਹਿਲਾ ਪੱਤਰਕਾਰ ਮੈਕਿਸਮ ਹੈਮੂ ਨਾਲ ਗੱਲ ਕਰਨ ਲਈ ਯੂਰੋਸਪੋਰਟ ਦੀ ਪੱਤਰਕਾਰ ਮੈਲੀ ਥਾਮਸ ਪਹੁੰਚੀ ਤਾਂ ਇਸ ਦੌਰਾਨ ਗੱਲ ਬਾਤ ਕਰਦੇ ਹੋਏ 21 ਸਾਲਾ ਹੈਮੂ ਨੇ ਮੇਲੀ ਨੂੰ ਮੌਢੇ ਤੋਂ ਫੜ੍ਹ ਕੇ ਕਈ ਵਾਰ ਜ਼ਬਰਦਸਤੀ ਚੁੰਮਿਆ। ਹੈਮੂ ਦੀ ਇਸ ਹਰਕਤ ਨੂੰ ਮਹਿਲਾ ਪੱਤਰਕਾਰ ਨੇ 'ਗਲਤ ਵਰਤਾਅ' ਦੱਸਿਆ ਹੈ।
ਇਸ ਘਟਨਾ ਬਾਰੇ 'ਚ ਜਦੋਂ ਮੈਲੀ ਥਾਮਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਬੁਰਾ ਸੀ ਜੇਕਰ ਮੈਂ ਲਾਈਵ ਨਹੀਂ ਹੁੰਦੀ ਤਾਂ ਉਸ ਦੇ ਮੁੱਕਾ ਮਾਰ ਦਿੱਤਾ ਹੁੰਦਾ। ਹੇਮੂ ਨੇ ਫੇਸਬੁੱਕ 'ਤੇ ਲਿਖਿਆ ਕਿ ਇੰਟਰਵਿਊ ਦੌਰਾਨ ਮੇਰੇ ਰਵੱਈਏ ਤੋਂ ਜੇਕਰ ਮੈਲੀ ਥਾਮਸ ਨੂੰ ਬੁਰਾ ਲੱਗਾ ਤਾਂ ਮੈਂ ਉਸ ਤੋਂ ਮੁਆਫੀ ਮੰਗਦਾ ਹਾਂ।
ਕੋਹਲੀ, ਧੋਨੀ, ਯੁਵਰਾਜ ਅਤੇ ਰੈਨਾ ਚੋਟੀ ਦੇ 100 ਖਿਡਾਰੀਆਂ 'ਚ ਸ਼ਾਮਲ
NEXT STORY