ਬ੍ਰੋਨਿਤਸੀ : ਅਰਜਨਟੀਨਾ ਦੇ ਕਪਤਾਨ ਨਿਓਨਲ ਮੈਸੀ ਨੇ ਕਿਹਾ ਕਿ ਉਨ੍ਹਾਂ ਦਾ ਅੰਤਰਰਾਸ਼ਟਰੀ ਭਵਿੱਖ ਰੂਸ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਉਨ੍ਹਾਂ ਦੇ ਦੇਸ਼ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ। ਮੈਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ਇਹ ਇਸ 'ਤੇ ਨਿਰਭਰ ਕਰੇਗਾ ਕਿ ਅਸੀਂ ਟੂਰਨਾਮੈਂਟ 'ਚ ਕਿਨ੍ਹਾਂ ਅੱਗੇ ਜਾਂਦੇ ਹਾਂ ਅਤੇ ਅਸੀਂ ਟੂਰਨਾਮੈਂਟ ਨੂੰ ਕਿਸ ਤਰ੍ਹਾਂ ਖਤਮ ਕਰਦੇ ਹਾਂ। ਬਾਰਸੀਲੋਨਾ ਦੇ ਇਸ ਫਾਰਵਰਡ ਨੇ ਕਿਹਾ, ਅਸੀਂ ਲਗਾਤਾਰ ਤਿਨ ਫਾਈਨਲ ਮੁਕਾਬਲੇ ਗੁਆ ਚੁੱਕੇ ਹਾਂ ਮੀਡੀਆ ਦੇ ਨਾਲ ਸਾਨੂੰ ਕੁਝ ਮੁਸ਼ਕਲ ਹਾਲਾਤਾਂ ਦਾ ਸਾਹਮਣੇ ਕਰਨਾ ਪਿਆ ਹੈ, ਖਾਸ ਕਰਕੇ ਅਰਜਨਟੀਨਾ ਦੀ ਮੀਡੀਆ ਦੇ ਨਾਲ। ਕਿਉਂਕਿ ਇਨ੍ਹਾਂ ਤਿਨਾਂ ਫਾਈਨਲ 'ਚ ਜਗ੍ਹਾ ਬਣਾਉਣਾ ਕੀ ਮਾਇਨੇ ਰੱਖਦਾ ਹੈ। ਇਸ ਨੂੰ ਲੈ ਕੇ ਸਾਡੇ ਨਜ਼ਰੀਏ ਨਾਲ ਮੱਤਭੇਦ ਹਨ। ਅਰਜਨਟੀਨਾ ਦੀ ਟੀਮ 2014 ਵਿਸ਼ਵ ਕੱਪ ਫਾਈਨਲ 'ਚ ਜਰਮਨੀ ਖਿਲਾਫ ਵਾਧੂ ਸਮੇਂ ਦੇ ਬਾਅਦ 1-0 ਨਾਲ ਹਾਰ ਗਈ ਸੀ ਜਿਸਦੇ ਬਾਅਦ ਟੀਮ ਨੂੰ 2015 ਅਤੇ 2016 ਦੇ ਕੋਪਾ ਅਮਰੀਕਾ ਟੂਰਨਾਮੈਂਟ 'ਚ ਚਿਲੀ ਦੇ ਖਿਲਾਫ ਪੈਨਲਟੀ ਸ਼ੂਟਆਊਟ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਕੱਪ ਦੌਰਾਨ 31 ਸਾਲ ਦੇ ਹੋਣ ਵਾਲੇ ਮੈਸੀ ਦਾ ਮੰਨਣਾ ਹੈ ਕਿ ਸਪੇਨ, ਬ੍ਰਾਜ਼ੀਲ, ਜਰਮਨੀ, ਫ੍ਰਾਂਸ, ਅਤੇ ਬੈਲਜੀਅਮ ਮਜ਼ਬੂਤ ਦਾਅਵੇਦਾਰ ਹਨ। ਅਰਜਨਟੀਨਾ ਦੀ ਟੀਮ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਮਾਸਕੋ 'ਚ ਸ਼ਨੀਵਾਰ ਨੂੰ ਆਈਸਲੈਂਡ ਅਤੇ ਨਾਈਜ਼ੀਰੀਆ ਨਾਲ ਮੁਕਾਬਲੇ 'ਚ ਕਰੇਗੀ।
ਛੇਵੀਂ ਬਾਰ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਰੂਸ ਪਹੁੰਚੀ ਬ੍ਰਾਜ਼ੀਲ ਦੀ ਟੀਮ
NEXT STORY