ਚੰਡੀਗੜ੍ਹ- ਭਾਰਤ ਦੇ ਸਟਾਰ ਗੋਲਫਰ ਗਗਨਜੀਤ ਭੁੱਲਰ ਨੇ ਉਮੀਦਾਂ ’ਤੇ ਖਰਾ ਉਤਰਦੇ ਹੋਏ ਸ਼ਨੀਵਾਰ ਨੂੰ ਆਖਰੀ ਦਿਨ ਚਾਰ ਅੰਡਰ 68 ਦਾ ਕਾਰਡ ਖੇਡ ਕੇ ਚੰਡੀਗੜ੍ਹ ਓਪਨ ਦਾ ਖਿਤਾਬ ਜਿੱਤ ਲਿਆ ਤੇ ਚੰਡੀਗੜ੍ਹ ਗੋਲਫ ਕਲੱਬ ਵਿਚ ਜਿੱਤ ਦੇ ਸਭ ਤੋਂ ਘੱਟ ਕੁਲ ਸਕੋਰ ਦਾ ਰਿਕਾਰਡ ਵੀ ਬਣਾਇਆ।
ਭੁੱਲਰ (67-67-65-68) ਦਾ ਕੁਲ ਸਕੋਰ 21 ਅੰਡਰ 267 ਦਾ ਰਿਹਾ, ਜਿਹੜਾ ਚੰਡੀਗੜ੍ਹ ਗੋਲਫ ਕਲੱਬ ਵਿਚ ਖਿਤਾਬ ਜਿੱਤਣ ਵਾਲਾ ਸਭ ਤੋਂ ਘੱਟ ਸਕੋਰ ਹੈ। 12 ਵਾਰ ਦੇ ਕੌਮਾਂਤਰੀ ਜੇਤੂ ਭੁੱਲਰ ਦਾ ਇਹ 25ਵਾਂ ਕਰੀਅਰ ਖਿਤਾਬ ਤੇ ਪੀ. ਜੀ. ਟੀ. ਆਈ. ’ਤੇ 13ਵੀਂ ਟਰਾਫੀ ਹੈ। ਇਸ ਹਫਤੇ ਆਪਣੇ ਘਰੇਲੂ ਕੋਰਸ ’ਤੇ ਖੇਡ ਰਹੇ ਭੁੱਲਰ ਦੀ ਇਹ ਚੰਡੀਗੜ੍ਹ ਗੋਲਫ ਕਲੱਬ ਵਿਚ ਤੀਜੀ ਜਿੱਤ ਹੈ। ਉਸ ਨੇ ਇੱਥੇ 72 ਹੋਲ ਦੇ ਪਿਛਲੇ ਸਰਵਸ੍ਰੇਸ਼ਠ ਸਕੋਰ 20 ਅੰਡਰ 268 ਨੂੰ ਪਿੱਛੇ ਛੱਡ ਦਿੱਤਾ ਜਿਹੜਾ ਅਜਿਤੇਸ਼ ਸੰਧੂ ਤੇ ਰਾਸ਼ਿਦ ਖਾਨ ਨੇ ਜੀਵ ਮਿਲਖਾ ਸਿੰਘ ਇਨਵਾਈਟ ਟੂਰਨਾਮੈਂਟ-2019 ਵਿਚ ਬਣਾਇਆ ਸੀ। ਅਜਿਤੇਸ਼ ਨੇ ਤਦ ਪਲੇਅ ਆਫ ਵਿਚ ਖਿਤਾਬ ਜਿੱਤਿਆ ਸੀ।
MI vs DC, IPL 2024 : ਦੋਵਾਂ ਟੀਮਾਂ 'ਤੇ ਵਾਪਸੀ ਦਾ ਦਬਾਅ, ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11 ਵੀ ਦੇਖੋ
NEXT STORY