ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਡਰਾਈਵਿੰਗ ਟੈਸਟਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਸਵਾਲ ਪੁੱਛਿਆ ਕਿ ਹੁਸ਼ਿਆਰਪੁਰ, ਜਲੰਧਰ ਅਤੇ ਫਿਲੌਰ 'ਚ ਜਿਹੜੇ ਡਰਾਈਵਿੰਗ ਟੈਸਟ ਸੈਂਟਰ ਹਨ, ਉਨ੍ਹਾਂ 'ਚ ਟੈਸਟਾਂ ਦੌਰਾਨ ਪਾਸ ਫ਼ੀਸਦੀ ਕੀ ਹੈ। ਉਨ੍ਹਾਂ ਕਿਹਾ ਕਿ ਹੈਰਾਨਗੀ ਵਾਲੀ ਗੱਲ ਹੈ ਕਿ ਆਰ. ਟੀ. ਓ. ਜਲੰਧਰ ਦਾ ਕਰੀਬ 98 ਫ਼ੀਸਦੀ ਅਤੇ ਫਿਲੌਰ 'ਚ ਪਿਛਲੇ 6 ਮਹੀਨਿਆਂ 'ਚ ਜਿੰਨੇ ਡਰਾਈਵਿੰਗ ਟੈਸਟ ਦਿੱਤੇ ਗਏ, ਓਨੇ ਹੀ ਪਾਸ ਹੋ ਗਏ।
ਇਹ ਵੀ ਪੜ੍ਹੋ : ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ ਪੁੱਜਾ ਹਾਈਕੋਰਟ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਉਨ੍ਹਾਂ ਪੁੱਛਿਆ ਕਿ ਕੀ ਟਰਾਂਸਪੋਰਟ ਮੰਤਰੀ ਇਸ ਟੈਸਟਿੰਗ 'ਚ ਕੋਈ ਸੋਧ ਕਰਨਗੇ? ਉਨ੍ਹਾਂ ਕਿਹਾ ਕਿ ਫਿਲੌਰ 'ਚ ਜਿਸ ਨੂੰ ਗੱਡੀ ਨਹੀਂ ਵੀ ਚਲਾਉਣੀ ਆਉਂਦੀ, ਉਸ ਤੋਂ 15 ਹਜ਼ਾਰ ਰੁਪਏ ਲੈ ਕੇ ਲਾਇਸੈਂਸ ਦੇ ਦਿੱਤਾ ਜਾਂਦਾ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਬੰਦ ਕਰ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਲੰਧਰ 'ਚ ਚੱਲਦਿਆਂ ਈ-ਰਿਕਸ਼ਿਆਂ ਲਈ ਵੀ ਆਰ. ਸੀ., ਪਾਸਿੰਗ ਅਤੇ ਇੰਸ਼ੋਰੈਂਸ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਹਾਦਸੇ ਸ਼ਹਿਰਾਂ 'ਚ ਈ-ਰਿਕਸ਼ਿਆਂ ਕਾਰਨ ਹੀ ਹੁੰਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣਗੀਆਂ ਬਲਦਾਂ ਤੇ ਕੁੱਤਿਆਂ ਦੀਆਂ ਦੌੜਾਂ! ਪੰਜਾਬ ਵਿਧਾਨ ਸਭਾ 'ਚ ਗੂੰਜਿਆ ਮੁੱਦਾ
ਇਸ ਦੇ ਲਈ ਸਰਕਾਰ ਕੀ ਪ੍ਰਬੰਧ ਕਰੇਗੀ। ਇਸ ਦਾ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੇਕਰ ਸੱਚਮੁੱਚ ਇਸ ਤਰ੍ਹਾਂ ਦੀ ਗੱਲ ਹੈ ਕਿ ਪੈਸੇ ਲੈ ਕੈ ਡਰਾਈਵਿੰਗ ਲਾਇਸੈਂਸ ਦਿੱਤੇ ਜਾ ਰਹੇ ਹਨ ਤਾਂ ਇਸ ਦੀ ਪੂਰੀ ਜਾਂਚ ਹੋਵੇਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੀ ਕੰਪਨੀ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਅਤੇ ਅਸੀਂ ਹੁਣ ਆਪਣੇ ਤੌਰ 'ਤੇ ਹੀ ਡੀ. ਐੱਲ. ਅਤੇ ਆਰ. ਸੀ. ਛਾਪ ਰਹੇ ਹਾਂ। ਜੇਕਰ ਕੋਈ ਅਧਿਕਾਰੀ ਕੈਮਰਾ ਬੰਦ ਕਰੇਗਾ ਤਾਂ ਉਸ 'ਤੇ ਕਾਰਵਾਈ ਹੋਵੇਗੀ ਅਤੇ ਉਸ ਨੂੰ ਮੁਅੱਤਲ ਕਰਕੇ ਘਰ ਭੇਜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਹਰਪਾਲ ਚੀਮਾ 11 ਵਜੇ ਪੇਸ਼ ਕਰਨਗੇ ਬਜਟ (ਵੀਡੀਓ)
NEXT STORY