ਮੁੰਬਈ- 'ਸ਼ਹੀਦ', 'ਉਪਕਾਰ' ਅਤੇ 'ਪੂਰਬ ਔਰ ਪੱਛਮੀ' ਵਰਗੀਆਂ ਮਸ਼ਹੂਰ ਦੇਸ਼ ਭਗਤੀ ਵਾਲੀਆਂ ਫਿਲਮਾਂ ਵਿੱਚ ਅਭਿਨੈ ਕਰਨ ਤੋਂ ਬਾਅਦ 'ਭਾਰਤ ਕੁਮਾਰ' ਦੇ ਨਾਮ ਨਾਲ ਜਾਣੇ ਜਾਂਦੇ ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਮਨੋਜ ਕੁਮਾਰ ਦਾ ਸ਼ੁੱਕਰਵਾਰ ਤੜਕੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਅਦਾਕਾਰ ਦੀ ਮੌਤ ਦੀ ਖ਼ਬਰ ਨਾਲ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ ਪਵਨ ਹੰਸ ਸ਼ਮਸ਼ਾਨਘਾਟ, ਜੁਹੂ ਵਿਖੇ ਕੀਤਾ ਜਾਵੇਗਾ। ਅਜਿਹੇ ਵਿੱਚ, ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਮਰਹੂਮ ਅਦਾਕਾਰ ਦੇ ਘਰ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ: ਇਹ ਫਿਲਮ ਵੇਖ ਬਦਲਿਆ ਸੀ ਮਨੋਜ ਕੁਮਾਰ ਨੇ ਆਪਣਾ ਨਾਂ, ਕੀ ਤੁਸੀਂ ਜਾਣਦੇ ਹੋ ਉਨ੍ਹਾਂ ਦਾ ਅਸਲੀ NAME
ਕਦਾ ਹੈ ਕਿ ਮਨੋਜ ਕੁਮਾਰ ਨੂੰ ਸ਼ਰਧਾਂਜਲੀ ਦੇਣ ਆਈ ਰਵੀਨਾ ਟੰਡਨ ਇਸ ਦੌਰਾਨ ਬਹੁਤ ਉਦਾਸ ਦਿਖਾਈ ਦਿੱਤੀ। ਕਾਰ 'ਚੋਂ ਬਾਹਰ ਨਿਕਲਦੇ ਹੀ ਉਹ ਬਿਨਾਂ ਰੁਕੇ ਮਰਹੂਮ ਅਦਾਕਾਰ ਦੇ ਘਰ ਚਲੀ ਗਈ।
ਇਹ ਵੀ ਪੜ੍ਹੋ: ਇੰਟੀਮੇਟ ਸੀਨ ਦੌਰਾਨ ਇਸ ਅਦਾਕਾਰਾ ਨਾਲ ਕੀਤੀ ਗਈ ਸੀ ਗੰਦੀ ਹਰਕਤ
ਮਨੋਜ ਕੁਮਾਰ ਦੇ ਪਰਿਵਾਰਕ ਦੋਸਤ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਮੁਤਾਬਕ ਕੁਮਾਰ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਸਵੇਰੇ 3.30 ਵਜੇ ਕੋਕੀਲਾਬੇਨ ਅੰਬਾਨੀ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। 1960 ਅਤੇ 1970 ਦੇ ਦਹਾਕੇ ਵਿੱਚ ਕੁਮਾਰ ਦੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਸਫਲਤਾ ਪ੍ਰਾਪਤ ਕੀਤੀ ਸੀ।
ਇਹ ਵੀ ਪੜ੍ਹੋ: ਸੋਗ ਦੀ ਲਹਿਰ; ਇਸ ਮਸ਼ਹੂਰ ਅਦਾਕਾਰਾ ਦੀ ਮੌਤ ਨਾਲ ਸਦਮੇ 'ਚ ਪੰਜਾਬੀ ਫਿਲਮ ਇੰਡਸਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੂਸ਼ਣ ਕੁਮਾਰ ਨੇ 'ਇੰਡੀਅਨ ਆਈਡਲ 15' ਦੀ ਪ੍ਰਤੀਯੋਗੀ ਸਨੇਹਾ ਸ਼ੰਕਰ ਨੂੰ ਟੀ-ਸੀਰੀਜ਼ 'ਚ ਗਾਉਣ ਦੀ ਕੀਤੀ ਪੇਸ਼ਕਸ਼
NEXT STORY