ਸੈਂਟ ਲੁਸੀਆ— ਵੈਸਟਇੰਡੀਜ਼ ਤੇ ਇੰਗਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਸੈਂਟ ਲੁਸੀਆ 'ਚ ਖੇਡਿਆ ਗਿਆ। ਵਿੰਡੀਜ਼ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੱਲੇਬਾਜ਼ੀ ਕਰਨ ਉੱਤਰੀ ਇੰਗਲੈਂਡ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਉਸਦੇ ਖਿਡਾਰੀ ਆਊਟ ਹੁੰਦੇ ਰਹੇ। ਇਸ ਦੌਰਾਨ ਇੰਗਲੈਂਡ ਦੀ ਪੂਰੀ ਟੀਮ 28.1 ਓਵਰਾਂ 'ਚ 113 ਦੌੜਾਂ 'ਤੇ ਢੇਰ ਹੋ ਗਈ। ਜਵਾਬ 'ਚ ਬੱਲੇਬਾਜ਼ੀ ਕਰਨ ਆਈ ਵਿੰਡੀਜ਼ ਦੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਵੈਸਟਇੰਡੀਜ਼ ਤੇ ਇੰਗਲੈਂਡ ਦੀ ਵਨ ਡੇ ਸੀਰੀਜ਼ 2-2 ਨਾਲ ਬਰਾਬਰੀ 'ਤੇ ਰਹੀ।

ਵੈਸਟਇੰਡੀਜ਼ ਟੀਮ ਵਲੋਂ ਕ੍ਰਿਸ ਗੇਲ ਨੇ ਫਿਰ ਧਮਾਕੇਦਾਰ ਪਾਰੀ ਖੇਡੀ। ਗੇਲ ਨੇ 27 ਗੇਂਦਾਂ 'ਚ 9 ਛੱਕੇ ਤੇ 5 ਚੌਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ ਤੇ ਉਸ ਨੇ ਅਰਧ ਸੈਂਕੜਾ 19 ਗੇਂਦਾਂ 'ਚ ਪੂਰਾ ਕੀਤਾ। ਵਿੰਡੀਜ਼ ਦੇ ਹੀ ਗੇਂਦਬਾਜ਼ ਥਾਮਸ ਨੇ ਇੰਗਲੈਂਡ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ। ਵਿੰਡੀਜ਼ ਨੇ ਹੁਣ ਇੰਗਲੈਂਡ ਵਿਰੁੱਧ 3 ਟੀ-20 ਮੈਚ ਖੇਡਣੇ ਹਨ। ਟੀ-20 ਸੀਰੀਜ਼ ਦਾ ਪਹਿਲਾ ਮੈਚ 6 ਮਾਰਚ ਨੂੰ ਸੈਂਟ ਲੁਸੀਆ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਵਿੰਡੀਜ਼ ਨੇ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ 2-1 ਨਾਲ ਜਿੱਤ ਲਈ ਸੀ।

ਨਿਊਜ਼ੀਲੈਂਡ ਨੇ ਟੈਸਟ ਕ੍ਰਿਕਟ 'ਚ ਬਣਾਇਆ ਆਪਣਾ ਸਭ ਤੋਂ ਵੱਡਾ ਸਕੋਰ
NEXT STORY