ਓਕਾਯਾਮਾ (ਜਾਪਾਨ)– ਭਾਰਤੀ ਗੋਲਫਰ ਰਾਹਿਲ ਗੰਗਜੀ ਨੇ ਜਾਪਾਨ ਟੂਰ ਦੀ ਪ੍ਰਤੀਯੋਗਿਤਾ ‘ਗੇਟਵੇ ਟੂ ਦਿ ਓਪਨ’ ਮਿਜੁਨੋ ਓਪਨ ਦੇ ਪਹਿਲੇ ਦਿਨ ਆਖਰੀ ਪਲਾਂ ਵਿਚ ਦੋ ਬਰਡੀਆਂ ਲਾ ਕੇ ਤਿੰਨ ਅੰਡਰ 69 ਦੇ ਸਕੋਰ ਨਾਲ ਚੰਗੀ ਸ਼ੁਰੂਆਤ ਕੀਤੀ। ਜਾਪਾਨ ਟੂਰ ’ਤੇ ਇਕ ਵਾਰ ਜੇਤੂ ਰਿਹਾ 42 ਸਾਲਾ ਗੰਗਜੀ ਪਹਿਲੇ ਦੌਰ ਵਿਚ ਤਿੰਨ ਬੋਗੀਆਂ ਤੇ 6 ਬਰਡੀਆਂ ਲਾ ਕੇ ਸਾਂਝੇ ਤੌਰ ’ਤੇ 27ਵੇਂ ਸਥਾਨ ’ਤੇ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ
ਖਰਾਬ ਮੌਸਮ ਕਾਰਨ ਇਸ ਮੁਕਾਬਲੇ ਨੂੰ 72 ਦੀ ਜਗ੍ਹਾ 54 ਹੋਲ ਦਾ ਕੀਤਾ ਗਿਆ ਹੈ। ਗੰਗਜੀ ਨੇ 5ਵੇਂ, 9ਵੇਂ ਤੇ 13ਵੇਂ ਹੋਲ 'ਚ ਬੋਗੀ ਕੀਤੀ ਜਦਕਿ ਉਨ੍ਹਾਂ ਨੇ ਦੂਜੇ, ਚੌਥੇ, ਸੱਤਵੇਂ, 11ਵੇਂ, 15ਵੇਂ ਅਤੇ 16ਵੇਂ ਹੋਲ 'ਚ ਬਰਡੀ ਲਗਾਈ। ਅਨੁਭਵੀ ਮਿਯਾਮੋਤੋ ਦੋ ਸ਼ਾਟ ਦੀ ਬੜ੍ਹਤ ਦੇ ਨਾਲ ਅੰਕ ਸੂਚੀ 'ਚ ਚੋਟੀ 'ਤੇ ਹੈ। 49 ਸਾਲ ਦੇ ਇਸ ਖਿਡਾਰੀ ਨੇ ਨੌ ਅੰਡਰ 63 ਦਾ ਸ਼ਾਨਦਾਰ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਿਲਖਾ ਸਿੰਘ ਤੇ ਉਸਦੀ ਪਤਨੀ ਦੀ ਹਾਲਤ ਸਥਿਰ : ਹਸਪਤਾਲ
NEXT STORY