ਇਬਾਰਕੀ (ਜਾਪਾਨ)- ਰਾਹਿਤ ਗੰਗਜੀ ਅਤੇ ਉਸਦੇ ਸਾਥੀ ਨੇ ਜਾਪਾਨ 'ਚ ਚੱਲ ਰਹੇ ਪਹਿਲੇ ਗੋਲਫ ਪਾਰਟਨਰ ਪ੍ਰੋ ਐੱਮ ਟੂਰਨਾਮੈਂਟ 'ਚ ਚਾਰ ਅੰਡਰ 68 ਦਾ ਕਾਰਡ ਖੇਡਿਆ, ਜਿਸ ਨਾਲ ਇਹ ਭਾਰਤੀ ਇਸ ਸੈਸ਼ਨ 'ਚ ਪਹਿਲੀ ਵਾਰ ਚੋਟੀ 10 'ਚ ਜਗ੍ਹਾ ਬਣਾਉਣ ਦੇ ਕਰੀਬ ਪਹੁੰਚ ਗਿਆ। ਗੰਗਜੀ ਹੁਣ ਅੰਕ ਸੂਚੀ 'ਚ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ
ਭਾਰਤੀ ਗੋਲਫਰ ਅਤੇ ਉਸਦੇ ਸਾਥੀ ਦਾ ਸਕੋਰ ਹੁਣ 12 ਅੰਡਰ ਹੈ ਜਦਕਿ ਤੋਮੋਹਾਰੂ ਓਚਸੁਕੀ ਅਤੇ ਉਸਦੇ ਜੋੜੀਦਾਰ ਦਾ ਸਕੋਰ 19 ਅੰਡਰ ਹੈ। ਸ਼ੋਤਾਰੋ ਵਾਡਾ ਅਤੇ ਕੈਂਤਾਰੋ ਨਾਈਟੋ 16 ਅੰਡਰ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਹੈ। ਰਿਓ ਇਸ਼ਿਕਾਵਾ 13 ਅੰਡਰ ਦੇ ਨਾਲ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਖਿਸਕ ਗਏ ਹਨ। ਉਹ ਕੱਲ ਤਕ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਸੀ। ਪਹਿਲੇ ਦੌਰ 'ਚ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰਨ ਵਾਲੇ ਸ਼ਾਨ ਨੌਰਿਸ 14 ਅੰਡਰ ਦੇ ਨਾਲ 6ਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਏਸ਼ੀਆ ਕੱਪ 2021 ਦੋ ਸਾਲ ਦੇ ਲਈ ਮੁਅੱਤਲ, ਹੁਣ ਹੋਵੇਗਾ 2023 'ਚ
NEXT STORY