ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਵੱਡੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਭਾਰਤ ਆਸਟਰੇਲੀਆ ਖਿਲਾਫ ਹੋਣ ਵਾਲੀ 5 ਵਨਡੇ ਕੌਮਾਂਤਰੀ ਮੈਚਾਂ ਦੀ ਸੀਰੀਜ਼ ਜਿੱਤੇਗਾ। ਉਨ੍ਹਾ ਨੇ ਕਿਹਾ ਕਿ ਮਹਿਮਾਨ ਟੀਮ ਖਿਲਾਫ 5-0 ਨਾਲ ਕਲੀਨ ਸਵੀਪ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ।
ਗਾਂਗੁਲੀ ਨੇ ਇੱਥੇ ਕਿਹਾ ਕਿ ਵਿਦੇਸ਼ 'ਚ ਭਾਰਤ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਭਾਰਤ ਜਿੱਤੇਗਾ ਪਰ 5-0 (ਜਿਸ ਤਰ੍ਹਾ ਸ਼੍ਰੀਲੰਕਾ ਖਿਲਾਫ ਹੋਇਆ) ਸਾਇਦ ਸੰਭਵ ਨਹੀਂ ਹੈ ਕਿਉਂਕਿ ਆਸਟਰੇਲੀਆ ਬਹੁਤ ਮਜਬੂਤ ਟੀਮ ਹੈ। ਉਨ੍ਹਾ ਨੇ ਕਿਹਾ ਕਿ ਉਹ (ਚੋਣਕਾਰ) ਨੌਜਵਾਨਾਂ ਨੂੰ ਪਰਖਣਾ ਚਾਹੁੰਦੇ ਹਨ। ਵਿਸ਼ਵ ਕੱਪ 2019 ਨੂੰ ਦੇਖਦੇ ਹੋਏ ਇਹ ਵਧੀਆ ਕਦਮ ਹੈ। ਸਾਰਿਆ ਨੂੰ ਮੌਕਾ ਮਿਲੇਗਾ, ਟੀਮ ਤਿਆਰ ਕਰਨ ਦੇ ਲਈ ਇਸ ਦੀ ਜ਼ਰੂਰਤ ਹੈ।
ਗਾਂਗੁਲੀ ਨੇ ਹਾਲਾਂਕਿ ਕਿਹਾ ਕਿ ਭਾਰਤ ਦੇ ਸਰਵਸ਼੍ਰੇਸਠ ਮੈਚ ਜੇਤੂਆਂ 'ਚ ਸ਼ਾਮਲ ਰਹੇ ਯੁਵਰਾਜ ਸਿੰਘ ਦਾ ਕਰੀਅਰ ਅਜੇ ਖਤਮ ਨਹੀਂ ਹੋਇਆ ਫਿਰ ਵੀ ਆਸਟਰੇਲੀਆ ਖਿਲਾਫ ਆਗਾਮੀ ਸੀਰੀਜ਼ ਦੇ ਲਈ ਉਸ ਨੂੰ ਨਜ਼ਰਅੰਦਾਜ਼ ਕਿਉ ਨਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਾਂ ਜੇਕਰ ਸੰਘਰਸ਼ ਜਾਰੀ ਰੱਖਦਾ ਹੈ ਤਾਂ ਵਾਪਸੀ ਕਰ ਸਕਦਾ ਹੈ। ਕਿਉ ਨਹੀਂ ਜਦੋਂ ਅਸਲ 'ਚ ਸਭ ਕੁਝ ਖਤਮ ਨਾ ਹੋ ਜਾਵੇ ਜਦੋਂ ਤੱਕ ਕੁਝ ਖਤਮ ਨਹੀਂ ਹੁੰਦਾ।
ਚੇਪਕ 'ਚ 30 ਸਾਲਾਂ ਬਾਅਦ ਆਹਮੋ-ਸਾਹਮਣੇ ਹੋਵੇਗੀ ਭਾਰਤੀ ਅਤੇ ਆਸਟਰੇਲੀਆ ਟੀਮ
NEXT STORY