ਕੋਲਕਾਤਾ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਟੀਮ ਇੰਡੀਆ ਦੇ ਟੈਸਟ ਮਾਹਰ ਚੇਤੇਸ਼ਵਰ ਪੁਜਾਰਾ ਦੀ ਸ਼ਲਾਘਾ ਕੀਤੀ ਹੈ। ਗਾਂਗੁਲੀ ਨੇ ਕਿਹਾ ਕਿ ਟੈਸਟ ਮੈਚ 'ਚ ਪੁਜਾਰਾ ਵੀ ਵਿਰਾਟ ਕੋਹਲੀ ਜਿੰਨੇ ਹੀ ਮਹੱਤਵਪੂਰਨ ਹਨ, ਪਰ ਅਕਸਰ ਉਨ੍ਹਾਂ ਵੱਲ ਲੋਕਾਂ ਦਾ ਧਿਆਨ ਨਹੀਂ ਜਾਂਦਾ। ਗਾਂਗੁਲੀ ਨੇ ਕਿਹਾ, ''ਇਸ ਟੀਮ 'ਚ ਵਿਰਾਟ ਕੋਹਲੀ ਦੀ ਤਰ੍ਹਾਂ ਪੁਜਾਰਾ ਦਾ ਰਿਕਾਰਡ ਵੀ ਬਹੁਤ ਚੰਗਾ ਹੈ। ਇਹ ਟੈਸਟ ਕ੍ਰਿਕਟ ਉਸ ਪੁਰਾਣੀ ਰਵਾਇਤ ਤੋਂ ਹੈ ਜਿੱਥੇ ਬੱਲੇਬਾਜ਼ ਦਾ ਕੰਮ ਗੇਂਦਬਾਜ਼ ਨੂੰ ਥਕਾਕੇ ਦੌੜਾਂ ਬਣਾਉਣ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਤੁਹਾਨੂੰ ਮੈਚ ਜਿੱਤਾ ਕੇ ਦਿੰਦੇ ਹਨ ਪਰ ਉਨ੍ਹਾਂ ਦੀ ਭੂਮਿਕਾ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ।
ਗਾਂਗੁਲੀ ਨੇ ਕੋਲਕਾਤਾ 'ਚ ਆਪਣੀ ਕਿਤਾਬ 'ਏ ਸੈਂਚੁਰੀ ਇਜ਼ ਨਾਟ ਐਨਫ' ਦੇ ਜਾਰੀ ਕਰਨ ਦੇ ਬਾਅਦ ਉਪਰੋਕਤ ਗੱਲ ਕਹੀ। ਇਸ ਪ੍ਰੋਗਰਾਮ 'ਚ ਪੁਜਾਰਾ ਵੀ ਮੌਜੂਦ ਸਨ। ਗਾਂਗੁਲੀ ਨੇ ਕਿਹਾ ਕਿ ਮਹਾਨ ਟੀਮਾਂ ਕੋਲ ਸਰਵਸ਼੍ਰੇਸ਼ਠ ਨੰਬਰ ਤਿੰਨ ਬੱਲੇਬਾਜ਼ ਹੁੰਦੇ ਹਨ। ਉਨ੍ਹਾਂ ਕਿਹਾ, ''ਜਦੋਂ ਭਾਰਤ ਨੇ ਆਪਣਾ ਸਰਵਸ਼੍ਰੇਸ਼ਠ ਕ੍ਰਿਕਟ ਖੇਡਿਆ ਤਾਂ ਸਾਡੇ ਕੋਲ ਰਾਹੁਲ ਦ੍ਰਵਿੜ ਸਨ। ਹੁਣ ਜਦੋਂ ਭਾਰਤ ਵਿਦੇਸ਼ਾਂ 'ਚ ਆਪਣਾ ਸਰਵਸ਼੍ਰੇਸ਼ਠ ਖੇਡਦਾ ਹੈ ਤਾਂ ਉਸ ਕੋਲ ਪੁਜਾਰਾ ਹੈ।''
ਗਾਂਗੁਲੀ ਨੇ ਟੈਸਟ ਕ੍ਰਿਕਟ 'ਚ ਨੰਬਰ ਤਿੰਨ 'ਤੇ ਪੁਜਾਰਾ ਦੀ ਅਹਿਮੀਅਤ ਵੱਲ ਧਿਆਨ ਦਿਵਾਉਂਦੇ ਹੋਏ ਉਨ੍ਹਾਂ ਨੂੰ ਵਿਰਾਟ ਜਿੰਨਾ ਹੀ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ, ''ਨੰਬਰ ਤਿੰਨ ਦਾ ਬੱਲੇਬਾਜ਼ ਅਸਲ 'ਚ ਗੇਂਦ ਨੂੰ ਪੁਰਾਣਾ ਕਰਨ ਦਾ ਕੰਮ ਕਰਦਾ ਹੈ ਤਾਂ ਜੋ ਸਟ੍ਰੋਕ ਪਲੇਅਰਸ ਦੇ ਲਈ ਆਸਾਨ ਰਹਿਣ। ਪੁਜਾਰਾ ਟੈਸਟ ਟੀਮ 'ਚ ਵਿਰਾਟ ਕੋਹਲੀ ਜਿੰਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਦਾ ਰਿਕਾਰਡ ਇਸ ਗੱਲ ਦੀ ਗਵਾਹੀ ਦਿੰਦਾ ਹੈ। ਉਨ੍ਹਾਂ 57 ਟੈਸਟ ਮੈਚਾਂ 'ਚ 14 ਸੈਂਕੜੇ ਲਗਾਏ ਹਨ।''
IOA, ਗ੍ਰਹਿ ਮੰਤਰੀ ਨੇ ਦਿੱਤੀਆਂ ਰਾਸ਼ਟਰਮੰਡਲ ਖੇਡਾਂ ਦੇ ਭਾਰਤੀ ਦਲ ਨੂੰ ਸ਼ੁੱਭਕਾਮਨਾਵਾਂ
NEXT STORY