ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡੀ ਜਾਵੇਗੀ। ਕੋਰੋਨਾ ਵਾਇਰਸ ਕਾਰਨ ਵਨ-ਡੇ ਸੀਰੀਜ਼ 'ਚ ਦਰਸ਼ਕਾਂ ਦੇ ਸਟੇਡੀਅਮ 'ਚ ਆਉਣ 'ਤੇ ਰੋਕ ਹੈ। ਇਸ ਸੀਰੀਜ਼ 'ਚ ਟੀਮ ਇੰਡੀਆ ਇਤਿਹਾਸਕ 1000ਵਾਂ ਵਨ-ਡੇ ਮੈਚ ਖੇਡੇਗੀ ਤੇ ਉਹ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਜਾਵੇਗੀ। ਇਸ ਮੈਚ ਨੂੰ ਲੈ ਕੇ ਕੀ ਤਿਆਰੀਆਂ ਹਨ ਇਸ 'ਤੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : U19 WC : ਯਸ਼ ਢੁਲ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤੀ ਕੋਹਲੀ- ਉਨਮੁਕਤ ਦੀ ਬਰਾਬਰੀ, ਬਣਾਇਆ ਇਹ ਖ਼ਾਸ ਰਿਕਾਰਡ
ਸੌਰਵ ਗਾਂਗੁਲੀ ਨੇ ਕਿਹਾ ਕਿ ਭਾਰਤ ਦੇ 1000ਵੇਂ ਮੈਚ ਨੂੰ ਲੈ ਕੇ ਨਿਰਾਸ਼ ਹਾਂ ਕਿਉਂਕਿ ਦਰਸ਼ਕ ਇਸ ਇਤਿਹਾਸਕ ਪਲ ਨੂੰ ਸਟੇਡੀਅਮ 'ਚ ਨਹੀਂ ਦੇਖ ਸਕਣਗੇ। ਗਾਂਗੁਲੀ ਨੇ ਕਿਹਾ ਕਿ ਜਦੋਂ ਭਾਰਤ ਨੇ ਆਪਣਾ 500ਵਾਂ ਵਨ-ਡੇ ਮੈਚ ਇੰਗਲੈਂਡ ਦੇ ਖ਼ਿਲਾਫ਼ ਚੈਸਟਰ ਲੀ ਸਟ੍ਰੀਟ 'ਤੇ ਖੇਡਿਆ ਸੀ। ਉਦੋਂ ਮੈਂ ਟੀਮ ਦਾ ਕਪਤਾਨ ਸੀ। ਇਹ ਭਾਰਤੀ ਕ੍ਰਿਕਟ ਲਈ ਵੱਡਾ ਪਲ ਸੀ।
ਇਹ ਵੀ ਪੜ੍ਹੋ : ਖੇਡ ਲੇਖਕ ਨਵਦੀਪ ਗਿੱਲ ਦੀ ਕਿਤਾਬ ‘ਗੋਲਡਨ ਬੁਆਏ ਨੀਰਜ ਚੋਪੜਾ’ ਰਿਲੀਜ਼
ਗਾਂਗੁਲੀ ਨੇ ਅੱਗੇ ਕਿਹਾ ਕਿ ਬਦਕਿਸਮਤੀ ਇਹ ਹੈ ਕਿ ਭਾਰਤ ਆਪਣਾ 1000ਵਾਂ ਵਨ-ਡੇ ਮੈਚ ਬਿਨਾ ਦਰਸ਼ਕਾਂ ਦੇ ਖੇਡੇਗਾ ਤੇ ਪੂਰੀ ਸੀਰੀਜ਼ ਵੀ ਬਿਨਾਂ ਦਰਸ਼ਕਾਂ ਦੇ ਹੀ ਖ਼ਾਲੀ ਸਟੇਡੀਅਮ 'ਚ ਖੇਡੀ ਜਾਵੇਗੀ। ਜੇਕਰ ਕੋਰੋਨਾ ਵਾਇਰਸ ਨਾ ਹੁੰਦਾ ਤਾਂ ਅਸੀਂ ਇਸ ਮੈਚ ਲਈ ਕੁਝ ਖ਼ਾਸ ਤਿਆਰੀਆਂ ਕਰਦੇ। ਪਰ ਹੁਣ ਅਸੀਂ ਇਸ 'ਤੇ ਕੁਝ ਨਹੀਂ ਕਰ ਸਕਦੇ। ਕੋਰੋਨਾ ਨਿਯਮਾਂ ਕਾਰਨ ਅਸੀਂ ਇਤਿਹਾਸਕ ਮੈਚ ਦੇ ਲਈ ਕੋਈ ਵੀ ਯੋਜਨਾ ਨਹੀਂ ਬਣਾ ਸਕੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਸਰਦ ਰੁੱਤ ਓਲੰਪਿਕ ਟੀਮ ਦੇ ਮੈਨੇਜਰ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY