ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਲਾਡ੍ਰਸ 'ਚ 3 ਅਤੇ 4 ਜੁਲਾਈ ਨੂੰ ਹੋਣ ਵਾਲੀ ਐੱਸ. ਸੀ. ਸੀ. ਵਿਸ਼ਵ ਕੱਪ ਕ੍ਰਿਕਟ ਕਮੇਟੀ ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਬੈਠਕ 'ਚ 2024 ਓਲੰਪਿਕ 'ਚ ਕ੍ਰਿਕਟ ਨੂੰ ਸ਼ਾਮਲ ਕਰਨ, ਆਸਟਰੇਲੀਆ ਖਿਡਾਰੀਆਂ ਦੇ ਭੁਗਤਾਨ ਵਿਵਾਦ ਅਤੇ ਚਾਰ ਦਿਨ੍ਹਾਂ ਦੇ ਟੈਸਟ ਮੈਚਾਂ ਨੂੰ ਲੈ ਕੇ ਵਿਚਾਰ 'ਤੇ ਗੱਲਬਾਤ ਕੀਤੀ ਜਾਵੇਗੀ।
ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਡੇਵ ਰਿਚਰਡਸਨ ਪਹਿਲਾਂ ਹੀ ਕਹਿ ਚੁੱਕਾ ਹੈ ਹੁਣ ਸਮਾਂ ਆ ਗਿਆ ਹੈ ਜਦੋਂ ਕਿ ਟੀ-20 ਨੂੰ ਓਲੰਪਿਕ 'ਚ ਸ਼ਾਮਲ ਕੀਤਾ ਜਾਂਣਾ ਚਾਹੀਦਾ ਹੈ। ਓਲੰਪਿਕ ਖੇਡ 2024 ਦੇ ਮੇਜਬਾਨ ਸ਼ਹਿਰ ਦਾ ਫੈਸਲਾ ਇਸ ਸਾਲ ਸਤੰਬਰ 'ਚ ਹੋਵੇਗਾ। ਪੈਰਿਸ ਅਤੇ ਲਾਸ ਐਜਿਲਸ ਇਸ ਦੀ ਦੌੜ 'ਚ ਹਨ। ਗਾਂਗੁਲੀ ਦੋ ਜੁਲਾਈ ਨੂੰ ਲੰਡਨ ਲਈ ਰਵਾਨਾ ਹੋਵਾਗਾ।
ਉਸ ਨੇ ਇਹ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੌਰਾਨ ਕਿਹਾ ਕਿ ਬੀ. ਸੀ. ਸੀ. ਬਾਈ ਓਲੰਪਿਕ 'ਚ ਟੀ-20 ਨੂੰ ਸ਼ਾਮਲ ਕਰਨ ਦਾ ਇਛੁੱਕ ਹੈ। ਇਸ 'ਤੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ।
... ਤਾਂ ਬੇਰੋਜ਼ਗਾਰ ਹੋ ਜਾਣਗੇ ਆਸਟ੍ਰੇਲੀਆਈ ਕ੍ਰਿਕਟਰ
NEXT STORY