ਫੋਰਟ ਵਰਥ (ਅਮਰੀਕਾ) : ਫਰਾਂਸ ਦੀ ਛੇਵੀਂ ਰੈਂਕਿੰਗ ਦੀ ਕੈਰੋਲਿਨ ਗਾਰਸੀਆ ਨੇ ਡਬਲਯੂਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਇੱਕ ਰੋਮਾਂਚਕ ਰਾਊਂਡ-ਰੋਬਿਨ ਮੈਚ ਵਿੱਚ ਡਾਰੀਆ ਕਸਾਤਕੀਨਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਗਾਰਸੀਆ ਨੇ ਸ਼ਨੀਵਾਰ ਨੂੰ ਰਾਊਂਡ ਰੋਬਿਨ ਦੇ ਫਾਈਨਲ ਮੈਚ ਵਿੱਚ ਕਾਸਤਕਿਨਾ ਨੂੰ 4-6, 6-1, 7-6 ਨਾਲ ਹਰਾ ਕੇ ਸੀਜ਼ਨ ਦੇ ਆਖਰੀ ਡਬਲਯੂਟੀਏ ਟੈਨਿਸ ਟੂਰਨਾਮੈਂਟ ਦੇ ਆਖਰੀ ਚਾਰ ਵਿੱਚ ਥਾਂ ਬਣਾਈ। ਗਾਰਸੀਆ ਹੁਣ ਮਾਰੀਆ ਸਾਕਾਰੀ ਨਾਲ ਭਿੜੇਗੀ, ਜਦਕਿ ਚੋਟੀ ਦੀ ਰੈਂਕਿੰਗ ਵਾਲੀ ਖਿਡਾਰਨ ਇਗਾ ਸਵੀਆਟੇਕ ਦਾ ਸਾਹਮਣਾ ਆਰਯਨਾ ਸਬਾਲੇਂਕਾ ਨਾਲ ਹੋਵੇਗਾ।
T20 WC 2022 : ਇਨ੍ਹਾਂ ਟੀਮਾਂ ਵਿਚਾਲੇ ਹੋਣਗੇ ਸੈਮੀਫਾਈਨਲ, ਜਾਣੋ ਕਦੋਂ-ਕਿੱਥੇ ਹੋਣਗੇ ਇਹ ਮੁਕਾਬਲੇ
NEXT STORY