ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ ਗੌਰਵ ਬਿਧੂੜੀ (56 ਕਿਲੋਗ੍ਰਾਮ) ਸੱਟ ਤੋਂ ਸ਼ਾਨਦਾਰ ਵਾਪਸੀ ਕਰਦੇ ਹੋਏ ਰੂਸ ਦੇ ਕਾਸਪਿਸਕ 'ਚ ਚਲ ਰਹੇ ਉਮਾਖਾਨੋਵ ਯਾਦਗਾਰ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇ। ਬਿਧੁੜੀ ਨੇ ਸੈਮੀਫਾਈਨਲ 'ਚ ਰੂਸ ਦੇ ਮਾਗੋਮੇਦ ਸ਼ਾਖਬਾਵਨੋਵ ਨੂੰ ਹਰਾਇਆ।
ਬਿਧੁੜੀ ਪਿਛਲੇ ਸਾਲ ਸਤੰਬਰ 'ਚ ਹੈਮਬਰਗ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਮਗਾ ਜਿੱਤਣ ਦੇ ਬਾਅਦ ਤੋਂ ਪਿੱਠ 'ਚ ਸੱਟ ਦੇ ਕਾਰਨ ਖੇਡ ਤੋਂ ਦੂਰ ਸਨ। ਟੂਰਨਾਮੈਂਟ 'ਚ ਹੋਰਨਾ ਭਾਰਤੀ ਪੁਰਸ਼ ਮੁੱਕੇਬਾਜ਼ ਰੋਹਿਤ ਟੋਕਸ (64 ਕਿਲੋਗ੍ਰਾਮ) ਨੂੰ ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸਥਾਨਕ ਖਿਡਾਰੀ ਰਮਜ਼ਾਨ ਦੌਦੀ ਨੇ ਕੁਆਰਟਰਫਾਈਨਲ ਮੁਕਾਬਲੇ 'ਚ ਹਰਾ ਕੇ ਦੌੜ ਤੋਂ ਬਾਹਰ ਕਰ ਦਿੱਤਾ।
ਸਵੀਟੀ (75 ਕਿਲੋਗ੍ਰਾਮ) ਮਹਿਲਾ ਵਰਗ ਦੇ ਫਾਈਨਲ 'ਚ ਪਹੁੰਚਣ ਵਾਲੀ ਇਕਲੌਤੀ ਭਾਰਤੀ ਹੈ। ਉਨ੍ਹਾਂ ਨੇ ਰੂਸ ਦੀ ਲੁਬੋਵ ਯੁਸੂਪੋਵਾ ਨੂੰ ਹਰਾਇਆ। ਵਿਸ਼ਵ ਯੁਵਾ ਚੈਂਪੀਅਨ ਸ਼ਸ਼ੀ ਚੋਪੜਾ (57 ਕਿਲੋਗ੍ਰਾਮ), ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਪਿੰਕੀ ਜਾਂਗੜਾ (51 ਕਿਲੋਗ੍ਰਾਮ) ਅਤੇ ਪਵਿੱਤਰਾ (60 ਕਿਲੋਗ੍ਰਾਮ) ਨੂੰ ਆਪਣੇ-ਆਪਣੇ ਬਾਊਟ 'ਚ ਹਾਰ ਦੇ ਕਾਰਨ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤੀ ਮਹਿਲਾ ਕ੍ਰਿਕਟਰਾਂ ਨੇ ਬੰਗਲਾਦੇਸ਼ ਤੋਂ ਗੁਆਇਆ ਏਸ਼ੀਆ ਕੱਪ
NEXT STORY