ਨਵੀਂ ਦਿੱਲੀ— ਗੌਰਵ ਸੈਣੀ (70 ਕਿਲੋਗ੍ਰਾਮ) ਨੇ ਦੁਬਈ ’ਚ ਚਲ ਰਹੀ ਏਸ਼ੀਆਈ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ ਜਦਕਿ ਤਿੰਨ ਹੋਰ ਭਾਰਤੀ ਮੁੱਕੇਬਾਜ਼ ਸੈਮੀਫ਼ਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ। ਸੈਣੀ ਨੇ ਕਿਰਗੀਸਤਾਨ ਦੇ ਜਾਕਿਰੋਵ ਮੁਖਾਮਾਦਾੀਜਜ ਨੂੰ ਐਤਵਾਰ ਦੀ ਰਾਤ ਨੂੰ ਹੋਏ ਮੁਕਾਬਲੇ ’ਚ 4-1 ਨਾਲ ਹਰਾਇਆ।
ਇਹ ਪ੍ਰਤੀਯੋਗਿਤਾ ਪਹਿਲੀ ਵਾਰ ਯੁਵਾ ਤੇ ਜੂਨੀਅਰ ਮੁੱਕੇਬਾਜ਼ਾਂ ਲਈ ਇਕੱਠਿਆਂ ਆਯੋਜਿਤ ਕੀਤੀ ਜਾ ਰਹੀ ਹੈ। ਸੈਨੀ ਦੇ ਇਲਾਵਾ ਆਸ਼ੀਸ਼ (54 ਕਿਲੋਗ੍ਰਾਮ), ਅੰਸ਼ੁਲ (57 ਕਿਲੋਗ੍ਰਾਮ) ਤੇ ਭਰਤ ਜੂਨ (81 ਕਿਲੋਗ੍ਰਾਮ ਤੋਂ ਵੱਧ) ਨੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਆਸ਼ੀਸ਼ ਨੇ ਤਜ਼ਾਕਿਸਤਾਨ ਦੇ ਰਹਿਮਨੋਵ ਜਾਫਰ ਨੂੰ 5-0 ਨਾਲ ਹਰਾਇਆ ਜਦਕਿ ਅੰਸ਼ੁਲ ਨੇ ਸੰਯੁਕਤ ਅਰਬ ਅਮੀਰਾਤ ਦੇ ਮਨਸੂਰ ਖਾਲਿਦ ਨੂੰ ਹਰਾਇਆ। ਜੂਨ ਨੇ ਉਜ਼ਬੇਕਿਸਤਾਨ ਦੇ ਕੇਨੇਸਬੀਵ ਅਯਨਜ਼ਰ ਨੂੰ 3-2 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਭਾਰਤ ਨੇ ਡਰਾਅ ਦੇ ਹੀ ਦਿਨ ਆਪਣੇ 20 ਤਮਗ਼ੇ ਪੱਕੇ ਕਰ ਲਏ ਸਨ।
ਟੋਕੀਓ ਪੈਰਾਲੰਪਿਕਸ : ਡਿਸਕਸ ਥ੍ਰੋਅ ’ਚ ਵਿਨੋਦ ਕੁਮਾਰ ਤੋਂ ਤਮਗ਼ੇ ਦੀ ਉਮੀਦ
NEXT STORY